ਨਵੀਂ ਦਿੱਲੀ: ਦਿੱਲੀ 'ਚ ਵਧਦੇ ਕੋਰੋਨਾ ਸੰਕਟ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਅੱਜ ਸ਼ਾਮ ਤੱਕ ਕੋਵਿਡ-19 ਦੇ 3100 ਨਵੇਂ ਕੇਸ ਸਾਹਮਣੇ ਆ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ।
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, "ਦਿੱਲੀ ਵਿੱਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਪਰ ਘਬਰਾਉਣ ਦੀ ਕੋਈ ਲੋੜ ਨਹੀਂ। ਇਸ ਸਮੇਂ ਸ਼ਹਿਰ ਵਿੱਚ 6360 ਐਕਟਿਵ ਕੇਸ ਹਨ। ਉਨ੍ਹਾਂ ਅੱਗੇ ਕਿਹਾ, “ਅੱਜ 3100 ਨਵੇਂ ਕੇਸ ਆਉਣ ਦੀ ਉਮੀਦ ਹੈ। ਸਾਰੇ ਨਵੇਂ ਕੇਸ ਹਲਕੇ ਤੇ ਲੱਛਣ ਰਹਿਤ ਹਨ।
ਦਿੱਲੀ ਸਰਕਾਰ 37 ਹਜ਼ਾਰ ਬੈੱਡਾਂ ਲਈ ਤਿਆਰ
ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਰਫ਼ 82 ਮਰੀਜ਼ ਆਕਸੀਜਨ ਬੈੱਡਾਂ 'ਤੇ ਮੌਜੂਦ ਹਨ। ਦਿੱਲੀ ਸਰਕਾਰ 37 ਹਜ਼ਾਰ ਬੈੱਡਾਂ ਲਈ ਤਿਆਰ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ, ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਰੇ ਨਵੇਂ ਕੇਸ ਹਲਕੇ ਲੱਛਣਾਂ ਵਾਲੇ ਹਨ ਅਤੇ ਬਿਨ੍ਹਾਂ ਲੱਛਣ ਵਾਲੇ ਹਨ ਤੇ ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਨਵੇਂ ਸਾਲ ਦੇ ਪਹਿਲੇ ਦਿਨ ਦਿੱਲੀ 'ਚ ਆਏ ਕੋਰੋਨਾ ਦੇ 2,716 ਨਵੇਂ ਮਾਮਲੇ
ਦੱਸ ਦੇਈਏ ਕਿ ਨਵੇਂ ਸਾਲ ਦੇ ਪਹਿਲੇ ਦਿਨ ਭਾਰੀ ਵਾਧੇ ਦੇ ਨਾਲ ਦਿੱਲੀ ਵਿੱਚ 2,716 ਕੋਰੋਨਾ ਮਾਮਲੇ ਦਰਜ ਕੀਤੇ ਗਏ, ਜੋ ਕਿ ਪਿਛਲੇ ਦਿਨ ਦੇ 1,796 ਦੇ ਮੁਕਾਬਲੇ 920 ਵੱਧ ਸਨ। ਰਾਸ਼ਟਰੀ ਰਾਜਧਾਨੀ ਵਿੱਚ 21 ਮਈ ਤੋਂ ਬਾਅਦ ਇੱਕ ਦਿਨ ਦੇ ਕੇਸਾਂ ਦੀ ਗਿਣਤੀ ਵਿੱਚ ਇਹ ਸਭ ਤੋਂ ਵੱਡੀ ਛਾਲ ਸੀ, ਜਦੋਂ ਮਹਾਂਮਾਰੀ ਦੀ ਦੂਜੀ ਲਹਿਰ ਦੇ ਦੌਰਾਨ 3,009 ਸੰਕਰਮਣ ਦਰਜ ਕੀਤੇ ਗਏ ਸਨ।
ਦਿੱਲੀ ਵਿੱਚ ਹੁਣ ਤੱਕ ਮਿਲੇ ਓਮੀਕਰੋਨ ਦੇ 315 ਮਾਮਲੇ
ਇਸ ਦੇ ਨਾਲ ਹੀ ਦਿੱਲੀ ਵਿੱਚ ਨਵੇਂ ਕੋਰੋਨਾ ਵੇਰੀਐਂਟ ਓਮੀਕਰੋਨ ਦੇ ਮਾਮਲੇ ਵੀ ਮਹਾਰਾਸ਼ਟਰ ਤੋਂ ਬਾਅਦ ਸਭ ਤੋਂ ਵੱਧ 315 ਹਨ, ਹਾਲਾਂਕਿ ਇਨ੍ਹਾਂ ਵਿੱਚੋਂ 57 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰਾਜਧਾਨੀ 'ਚ ਪਿਛਲੇ ਹਫਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਮੰਗਲਵਾਰ ਨੂੰ ਜਾਰੀ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (DDMA) ਦੇ ਆਦੇਸ਼ਾਂ ਦੇ ਅਨੁਸਾਰ ਸਕੂਲ, ਕਾਲਜ, ਸਿਨੇਮਾ ਹਾਲ ਤੇ ਜਿੰਮ ਬੰਦ ਰਹਿਣਗੇ ਤੇ ਬਾਜ਼ਾਰ ਅਤੇ ਸ਼ਾਪਿੰਗ ਮਾਲ ਔਡ-ਈਵਨ ਆਧਾਰ 'ਤੇ ਕੰਮ ਕਰਨਗੇ।
ਇਹ ਵੀ ਪੜ੍ਹੋ : Kapil Dev Daughter Debut : ਕਪਿਲ ਦੇਵ ਦੀ ਧੀ ਅਮੀਆ ਦੇਵ ਦੀ ਬਾਲੀਵੁੱਡ 'ਚ ਐਂਟਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490