Kapil Dev Daughter Debut : ਕਪਿਲ ਦੇਵ ਦੀ ਧੀ ਅਮੀਆ ਦੇਵ ਦੀ ਬਾਲੀਵੁੱਡ 'ਚ ਐਂਟਰੀ

Continues below advertisement

Amiya Dev

Continues below advertisement
1/8
Kapil Dev Daughter Amiya Dev Bollywood Entry : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Ranveer Singh) ਤੇ ਦੀਪਿਕਾ ਪਾਦੂਕੋਣ (Deepika Padukone) ਦੀ '83' ਨੇ ਬਾਕਸ ਆਫਿਸ 'ਤੇ ਦਸਤਕ ਦੇ ਦਿੱਤੀ ਹੈ।
2/8
ਇਹ ਫਿਲਮ ਕਪਿਲ ਦੇਵ (Kapil Dev) ਦੀ ਬਾਇਓਪਿਕ ਹੈ, ਜਿਸ 'ਚ ਉਨ੍ਹਾਂ ਦੇ 1983 ਦੇ ਵਿਸ਼ਵ ਕੱਪ ਜਿੱਤਣ ਦੇ ਪਲਾਂ ਨੂੰ ਵੀ ਪਰਦੇ 'ਤੇ ਲਿਆਂਦਾ ਗਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਪਿਲ ਦੇਵ ਦੀ ਬਚੀ ਅਮੀਆ (Amiya Dev) ਨੇ ਫਿਲਮ 83 ਤੋਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ।
3/8
ਜੀ ਹਾਂ, ਫਿਲਮ '83' ਤੋਂ ਕਪਿਲ ਦੇਵ ਦੀ ਬੇਟੀ ਅਮੀਆ ਨੇ ਬਾਲੀਵੁੱਡ 'ਚ ਆਪਣੀ ਪਹਿਲੀ ਪਾਰੀ ਸ਼ੁਰੂ ਕਰ ਦਿੱਤੀ ਹੈ। ਫਿਲਮ '83' 'ਚ ਕਪਿਲ ਦੀ ਬੇਟੀ ਅਮੀਆ ਦਾ ਕਾਫੀ ਅਹਿਮ ਰੋਲ ਹੈ।
4/8
ਇੱਥੇ ਤੁਹਾਨੂੰ ਦੱਸ ਦੇਈਏ ਕਿ ਫਿਲਮ 83 ਵਿੱਚ ਅਮੀਆ ਨੇ ਕੰਮ ਨਹੀਂ ਕੀਤਾ ਸਗੋਂ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ। ਕਪਿਲ ਦੇਵ ਦੀ ਬੇਟੀ ਨੇ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਬਾਲੀਵੁੱਡ 'ਚ ਪਹਿਲਾ ਕਦਮ ਰੱਖਿਆ ਹੈ।
5/8
ਇਹ ਜਾਣਕਾਰੀ ਖੁਦ ਫਿਲਮ 83 ਦੇ ਨਿਰਦੇਸ਼ਕ ਕਬੀਰ ਖਾਨ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਪਿਲ ਦੇਵ ਦੀ ਬੇਟੀ ਅਮੀਆ ਨੇ ਫਿਲਮ ਲਈ ਉਨ੍ਹਾਂ ਨੂੰ ਅਸਿਸਟ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਮੀਆ ਹੋਣ ਕਰਕੇ ਇਸ ਜੀਵਨੀ ਨਾਟਕ ਦੇ ਬਹੁਤ ਸਾਰੇ ਮਹੱਤਵਪੂਰਨ ਤੇ ਮੁਸ਼ਕਲ ਹਿੱਸਿਆਂ ਵਿੱਚ ਉਸਦੀ ਬਹੁਤ ਮਦਦ ਮਿਲੀ ਹੈ।
Continues below advertisement
6/8
ਖਾਸ ਤੌਰ 'ਤੇ ਕਪਿਲ ਦੇਵ ਨਾਲ ਜੁੜੇ ਦ੍ਰਿਸ਼ਾਂ 'ਚ ਅਮੀਆ ਨੇ ਪੂਰੀ ਟੀਮ ਦਾ ਮਾਰਗਦਰਸ਼ਨ ਕੀਤਾ। ਕਬੀਰ ਖਾਨ ਨੇ ਅੱਗੇ ਦੱਸਿਆ ਕਿ ਜਦੋਂ ਵੀ ਕਪਿਲ ਦੇਵ ਨਾਲ ਜੁੜੀ ਕੋਈ ਗੱਲ ਕਰਨੀ ਹੁੰਦੀ ਸੀ ਤਾਂ ਪੂਰੀ ਟੀਮ ਅਮੀਆ ਨੂੰ ਅੱਗੇ ਕਰਦੀ ਸੀ।
7/8
ਕਪਿਲ ਤੇ ਰੋਮੀ ਦੇ ਵਿਆਹ ਤੋਂ ਕਰੀਬ 14 ਸਾਲ ਬਾਅਦ 1996 'ਚ ਅਮੀਆ ਦੇਵ ਦਾ ਜਨਮ ਹੋਇਆ ਸੀ। ਅਮੀਆ ਦੇਵ ਨੇ ਆਪਣੀ ਸਕੂਲੀ ਪੜ੍ਹਾਈ ਗੁੜਗਾਓਂ ਵਿੱਚ ਪੂਰੀ ਕੀਤੀ।
8/8
ਇਸ ਤੋਂ ਬਾਅਦ ਉਨ੍ਹਾਂ ਆਪਣੀ ਅਗਲੀ ਪੜ੍ਹਾਈ ਯੂਕੇ ਦੀ ਸੇਂਟ ਐਂਡਰਿਊਜ਼ ਯੂਨੀਵਰਸਿਟੀ ਤੋਂ ਪੂਰੀ ਕੀਤੀ। ਰਿਪੋਰਟ ਮੁਤਾਬਕ ਅਮੀਆ ਸਾਲ 2019 'ਚ ਕਬੀਰ ਖਾਨ ਦੇ ਕਰੂ ਨਾਲ ਜੁੜੀ ਸੀ।
Sponsored Links by Taboola