ਕਰਨਾਲ: ਦੇਸ਼ 'ਚ ਜਿੱਥੇ ਕੋਰੋਨਾ ਮਹਾਮਾਰੀ ਦੌਰਾਨ ਐਂਬੂਲੈਂਸ ਤੋਂ ਲੈ ਕੇ ਆਕਸੀਜਨ ਅਤੇ ਬਿਸਤਰੇ ਤਕ ਦੀ ਘਾਟ ਕਰਕੇ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਹੁਣ ਹਰਿਆਣਾ ਪੁਲਿਸ ਨੇ ਸ਼ਲਾਘਾਯੋਗ ਸ਼ੁਰੂਆਤ ਕੀਤੀ ਹੈ। ਦੱਸ ਦਈਏ ਕਿ ਸੂਬੇ 'ਚ ਇਨੋਵਾ ਗੱਡੀਆਂ ਲੋਕਾਂ ਦੀ ਮਦਦ ਲਈ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤਹਿਤ ਜ਼ਿਲ੍ਹਾਂ ਕਰਨਾਲ ਵਿਚ ਡਾਇਲ 112 ਲਈ ਆਈਆਂ ਗੱਡੀਆਂ ਨੂੰ ਪੁਲਿਸ ਵਲੋਂ ਐਮਰਜੈਂਸੀ ਸੇਵਾ ਲਈ ਲਾਇਆ ਗਿਆ ਹੈ।


ਇਸ ਦੌਰਾਨ ਜੇਕਰ ਕਿਸੇ ਕੋਵਿਡ ਮਰੀਜ਼ ਨੂੰ ਘਰ ਤੋਂ ਹਸਪਤਾਲ ਜਾਂ ਹਸਪਤਾਲ ਤੋਂ ਘਰ ਦੇ ਇਲਾਜ ਲਈ ਜਾਣਾ ਪੈਂਦਾ ਹੈ, ਤਾਂ ਉਹ 108 ਜਾਂ ਪੁਲਿਸ ਕੰਟਰੋਲ ਨੰਬਰ 'ਤੇ ਕਾਲ ਕਰ ਸਕਦਾ ਹੈ। ਦੱਸ ਦਈਏ ਕਿ ਇਸ ਦੇ ਲਈ ਕਰਨਾਲ ਪੁਲਿਸ ਨੇ ਸਿਹਤ ਵਿਭਾਗ ਦੇ ਸਮਰਥਨ ਲਈ ਡਾਇਲ 112 ਲਈ 5 ਵਾਹਨ ਕੋਵਿਡ-19 ਖਿਲਾਫ ਜੰਗ 'ਚ ਜੁੜੇ ਹਨ। ਕੁੱਲ 5 ਵਾਹਨਾਂ ਚੋਂ 3 ਨੂੰ ਐਮਰਜੈਂਸੀ ਸੇਵਾ ਲਈ ਲਾਇਆਂ ਹਨ। ਜੇਕਰ ਕੋਈ ਮਰੀਜ਼ ਕੋਰੋਨਾ ਪੌਜ਼ੇਟਿਵ ਹੈ ਅਤੇ ਗੰਭੀਰ ਹੈ ਤਾਂ ਇਹ ਇਨੋਵਾ ਕਾਰ ਮਰੀਜ਼ ਦੇ ਦਰਵਾਜ਼ੇ 'ਤੇ ਪਹੁੰਚੇਗੀ ਅਤੇ ਉਸ ਨੂੰ ਹਸਪਤਾਲ ਪਹੁੰਚਾਏਗੀ।




ਕਰਨਾਲ ਪੁਲਿਸ ਦੇ ਇਸ ਕਾਰਨਾਮੇ ਨੇ ਲੋਕਾਂ 'ਚ ਪੌਜ਼ੇਟਿਵ ਪ੍ਰਭਾਵ ਪਾ ਰਹੀ ਹੈ। ਇਸ ਵੇਲੇ ਸਿਹਤ ਵਿਭਾਗ ਨੂੰ 5 ਵਾਹਨ ਮਦਦ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਕਰਨਾਲ ਜ਼ਿਲ੍ਹੇ ਵਿੱਚ 15 ਹੋਰ ਗੱਡੀਆਂ ਆਉਣ ਵਾਲੀਆਂ ਹਨ, ਜਿਸ ਦਾ ਫਾਇਦਾ ਪੁਲਿਸ ਅਤੇ ਸਿਹਤ ਵਿਭਾਗ ਦੇ ਨਾਲ-ਨਾਲ ਆਮ ਲੋਕਾਂ ਨੂੰ ਹੋਵੇਗਾ। ਐਮਰਜੈਂਸੀ ਸੇਵਾਵਾਂ ਲੈਣ ਲਈ ਪੁਲਿਸ ਕੰਟਰੋਲ ਰੂਮ 100 ਅਤੇ ਹੈਲਪਲਾਈਨ ਨੰਬਰ 108 'ਤੇ ਕਾਲ ਕੀਤੀ ਜਾ ਸਕਦੀ ਹੈ। ਉਮੀਦ ਹੈ ਕਿ ਹਰ ਕੋਈ ਕੋਰੋਨਾ ਨਾਲ ਲੜਨਾ ਜਾਰੀ ਰੱਖੇਗਾ ਅਤੇ ਇਸ 'ਤੇ ਜਿੱਤ ਪ੍ਰਾਪਤ ਕਰੇਗਾ।


ਇਹ ਵੀ ਪੜ੍ਹੋ: ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਦੁਸ਼ਯੰਤ ਚੌਟਾਲਾ ਨੇ ਕੀਤੀ ਸਮਾਗਮ 'ਚ ਸ਼ਿਰਕਤ, ਕਿਸਾਨਾਂ ਨੇ ਤੋੜੇ ਬੈਰੀਗੇਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904