Corona Cases Update: ਦੇਸ਼ 'ਚ ਵੀਰਵਾਰ ਨੂੰ ਲਗਾਤਾਰ 8ਵੇਂ ਦਿਨ 1 ਲੱਖ ਤੋਂ ਜ਼ਿਆਦਾ ਅਤੇ ਦੂਜੇ ਦਿਨ ਦੋਲ ਲੱਖ ਤੋਂ ਜ਼ਿਆਦਾ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਵੀਰਵਾਰ ਰਾਤ 11.15 ਵਜੇ ਤੱਕ ਦੀ ਰਿਪੋਰਟ ਮੁਤਾਬਕ 2 ਲੱਖ 62 ਹਜ਼ਾਰ 022 ਮਾਮਲੇ ਦਰਜ ਕੀਤੇ ਗਏ। ਇਸ ਦੌਰਾਨ 1,08,708 ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 314 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਦੇਸ 'ਚ ਕੁੱਲ ਐਕਟਿਵ ਕੇਸ 11.09 ਲੱਖ ਤੋਂ ਵੱਧ ਕੇ 12.65 ਲੱਖ ਹੋ ਗਏ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ 7 ਮਹੀਨਿਆਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 11 ਲੱਖ ਨੂੰ ਪਾਰ ਕਰ ਗਈ। 9 ਜੂਨ ਨੂੰ ਕੇਸਾਂ ਦੀ ਦੂਜੀ ਲਹਿਰ ਦੌਰਾਨ ਦੇਸ਼ ਵਿੱਚ ਕੁੱਲ 11 ਲੱਖ 67 ਹਜ਼ਾਰ 952 ਐਕਟਿਵ ਕੇਸ ਦਰਜ ਕੀਤੇ ਗਏ ਸੀ। ਦੇਸ਼ ਵਿੱਚ ਹੁਣ ਤੱਕ ਕੁੱਲ 3.65 ਕਰੋੜ ਲੋਕ ਸੰਕਰਮਣ ਤੋਂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਚੋਂ 3.48 ਕਰੋੜ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 4,85,349 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਨਾਲ ਛੇ ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। 6083 ਨਵੇਂ ਸੰਕਰਮਿਤ ਪਾਏ ਗਏ ਹਨ। ਸੂਬੇ ਦੀ ਲਾਗ ਦਰ 17.03 ਫੀਸਦੀ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਸੰਕਰਮਿਤ ਮੋਹਾਲੀ ਵਿੱਚ 914 ਪਾਏ ਗਏ ਹਨ। ਸੂਬੇ ਵਿੱਚ ਹੁਣ ਤੱਕ 16708 ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨਾਲ ਹੀ ਹਰਿਆਣਾ ਵਿੱਚ ਕੋਵਿਡ-19 ਦੇ ਵਧਦੇ ਗ੍ਰਾਫ ਵਿੱਚ ਕੋਈ ਕਮੀ ਨਹੀਂ ਆਈ, ਵੀਰਵਾਰ ਨੂੰ 7,591 ਤਾਜ਼ਾ ਸੰਕਰਮਣ ਅਤੇ ਦੋ ਮੌਤਾਂ ਹੋਈਆਂ। ਸੂਬੇ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ ਹੁਣ 35,979 ਤੋਂ ਵੱਧ ਹੋ ਗਈ ਹੈ। ਹਰਿਆਣਾ ਦੇ ਸਿਹਤ ਵਿਭਾਗ ਦੇ ਰੋਜ਼ਾਨਾ ਬੁਲੇਟਿਨ ਮੁਤਾਬਕ, ਫਰੀਦਾਬਾਦ ਅਤੇ ਅੰਬਾਲਾ ਜ਼ਿਲ੍ਹਿਆਂ ਵਿੱਚ ਇੱਕ-ਇੱਕ ਮੌਤ ਦੀ ਰਿਪੋਰਟ ਦੇ ਨਾਲ ਸੂਬੇ ਵਿੱਚ ਕੁੱਲ ਮੌਤਾਂ ਦੀ ਗਿਣਤੀ 10,085 ਹੋ ਗਈ ਹੈ। ਅਤੇ ਕੋਵਿਡ ਦੇ ਕੁੱਲ ਕੇਸਾਂ ਦੀ ਗਿਣਤੀ 8,20,107 ਹੋ ਗਈ ਹੈ।
ਇਹ ਵੀ ਪੜ੍ਹੋ: ਹੈਰਾਨ ਕਰਨ ਵਾਲੀ ਖ਼ਬਰ! ਕੋਰੋਨਾ ਦਾ ਟੀਕਾ ਲੱਗਣ ਤੋਂ ਬਾਅਦ 5 ਸਾਲ ਤੋਂ ਬਿਸਤਰ 'ਤੇ ਪਿਆ ਮਰੀਜ਼ ਹੋਇਆ ਠੀਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904