ਨਵੀਂ ਦਿੱਲੀ: ਅੱਜ ਫਿਰ ਕੋਰੋਨਾ ਦੇ 40 ਹਜ਼ਾਰ ਤੋਂ ਵੀ ਘੱਟ ਮਾਮਲੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ 36401 ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 364129 ਹੈ ਜੋ ਪਿਛਲੇ 149 ਦਿਨਾਂ ਵਿੱਚ ਸਭ ਤੋਂ ਘੱਟ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ 97.53 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ 39157 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ। ਇਸ ਦੇ ਨਾਲ ਹੀ ਹੁਣ ਤੱਕ ਕੁੱਲ 3,15,25,080 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।
ਇਸ ਦੇ ਨਾਲ ਹਫਤਾਵਾਰੀ ਪੌਜ਼ੇਟੀਵਿਟੀ ਰੇਟ 1.95% ਹੈ ਜੋ ਪਿਛਲੇ 55 ਦਿਨਾਂ ਤੋਂ 3 ਪ੍ਰਤੀਸ਼ਤ ਤੋਂ ਘੱਟ ਹੈ। ਰੋਜ਼ਾਨਾ ਪੌਜ਼ੇਟੀਵਿਟੀ ਦਰ 1.94%ਹੈ। ਇਹ ਪਿਛਲੇ 24 ਦਿਨਾਂ ਤੋਂ 3 ਪ੍ਰਤੀਸ਼ਤ ਤੋਂ ਹੇਠਾਂ ਹੈ। ਇਸ ਦੇ ਨਾਲ ਹੀ ਦੇਸ਼ 'ਚ ਹੁਣ ਤੱਕ ਕੁੱਲ 56.64 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਤੱਕ 50.03 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ।
ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਅੰਕੜੇ
ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 36,401
ਪਿਛਲੇ 24 ਘੰਟਿਆਂ ਵਿੱਚ ਕੁੱਲ ਠੀਕ: 39,157
ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 511
ਹੁਣ ਤੱਕ ਕੁੱਲ ਸੰਕਰਮਿਤ: 3.23 ਕਰੋੜ
ਹੁਣ ਤੱਕ ਠੀਕ: 3.15 ਕਰੋੜ
ਹੁਣ ਤੱਕ ਕੁੱਲ ਮੌਤਾਂ: 4.33 ਲੱਖ
ਇਸ ਵੇਲੇ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ : 3.58 ਲੱਖ
ਦੱਸ ਦਈਏ ਕਿ ਬੁੱਧਵਾਰ ਨੂੰ ਕੇਰਲ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 21,427 ਨਵੇਂ ਮਾਮਲੇ ਸਾਹਮਣੇ ਆਏ ਹਨ। ਯਾਨੀ 70 ਫੀਸਦੀ ਮਾਮਲੇ ਸਿਰਫ ਕੇਰਲ ਵਿੱਚ ਹਨ। ਪਿਛਲੇ ਦਿਨ ਇੱਥੇ ਮਹਾਂਮਾਰੀ ਕਾਰਨ 179 ਲੋਕਾਂ ਦੀ ਮੌਤ ਹੋ ਗਈ ਸੀ। ਕੇਰਲ ਵਿੱਚ ਨਵੇਂ ਮਾਮਲਿਆਂ ਦੇ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 37 ਲੱਖ 25 ਹਜ਼ਾਰ ਹੋ ਗਈ ਅਤੇ ਮ੍ਰਿਤਕਾਂ ਦੀ ਗਿਣਤੀ 19,049 ਤੱਕ ਪਹੁੰਚ ਗਈ। ਇੱਕ ਦਿਨ ਵਿੱਚ 18,731 ਲੋਕ ਠੀਕ ਹੋ ਗਏ।
56 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਸੀ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ, 18 ਅਗਸਤ ਤੱਕ ਦੇਸ਼ ਭਰ ਵਿੱਚ 56 ਕਰੋੜ 6 ਲੱਖ ਕੋਰੋਨਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 55.05 ਲੱਖ ਟੀਕੇ ਲਗਾਏ ਗਏ ਸੀ। ਇਸ ਦੇ ਨਾਲ ਹੀ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ, ਹੁਣ ਤੱਕ 50 ਕਰੋੜ 3 ਲੱਖ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ ਲਗਪਗ 18.73 ਲੱਖ ਕੋਰੋਨਾ ਨਮੂਨੇ ਟੈਸਟ ਕੀਤੇ ਗਏ ਸੀ, ਜਿਨ੍ਹਾਂ ਦੀ ਪੌਜ਼ੇਟੀਵਿਟੀ ਰੇਟ 3 ਪ੍ਰਤੀਸ਼ਤ ਤੋਂ ਘੱਟ ਹੈ।
ਇਹ ਵੀ ਪੜ੍ਹੋ: Petrol Diesel Prices Today 19 August 2021: ਅੱਜ ਦੂਜੇ ਦਿਨ ਵੀ ਡੀਜ਼ਲ ਸਸਤਾ, ਨਹੀਂ ਬਦਲੀ ਪੈਟਰੋਲ ਦੀ ਕੀਮਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin