ਨਵੀਂ ਦਿੱਲੀ: ਭਾਰਤ ਵਿੱਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਹਰ ਦਿਨ 11 ਲੋਕਾਂ 'ਤੇ ਪਰਚੇ ਦਰਜ ਹੁੰਦੇ ਹਨ। ਇਹ ਖੁਲਾਸਾ ਰਾਜ ਸਭਾ 'ਚ 10 ਅਗਸਤ, 2017 ਨੂੰ ਇੱਕ ਸਵਾਲ ਦੇ ਜਵਾਬ 'ਚ ਕੀਤਾ ਗਿਆ। ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਭਾਰਤ 'ਚ 1629 ਮਾਮਲਿਆਂ 'ਚ 9960 ਲੋਕ ਸ਼ਾਮਲ ਹਨ। ਨਿਊਜ਼ ਵੈੱਬਸਾਈਟ ਇੰਡੀਆ ਸਪੈਂਡ ਮੁਤਾਬਕ ਦੱਸਿਆ ਗਿਆ ਹੈ ਕਿ ਭਾਰਤ 'ਚ 1629 ਮਾਮਲਿਆਂ 'ਚ 9960 ਲੋਕ ਸ਼ਾਮਲ ਹਨ। ਜਦਕਿ ਇਸ 'ਚ 3869 ਭਾਵ 39 ਫੀਸਦੀ ਸਰਕਾਰੀ ਅਧਿਕਾਰੀ ਹਨ। ਇਸ 'ਚ 41 ਲੀਡਰ ਵੀ ਸ਼ਾਮਲ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ 2015 ਦੀ ਬਜਾਏ 2016 'ਚ ਅਜਿਹੇ ਮਾਮਲੇ 10 ਫੀਸਦੀ ਤੋਂ ਜ਼ਿਆਦਾ ਸੀ ਯਾਨੀ 2016 ਦੇ ਮੁਕਾਬਲੇ ਕੇਸ ਵਧੇ ਹਨ। ਇਸ ਦੇ ਨਾਲ ਹੀ ਪਹਿਲੇ ਛੇ ਮਹੀਨੇ 'ਚ 339 ਮਾਮਲੇ ਦਰਜ ਕੀਤੇ ਗਏ ਹਨ। 30 ਜੂਨ, 2017 ਤੱਕ ਪਿਛਲੇ ਢਾਈ ਸਾਲਾਂ 'ਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ 2303 ਅਪਰਾਧੀ ਠਹਿਰਾਏ ਗਏ ਹਨ। ਰਿਪੋਰਟ ਦੇ ਮੁਤਾਬਕ ਸਾਲ 2016 'ਚ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਦਾ ਪ੍ਰਤੀਸ਼ਤ 2015 ਦੇ ਮੁਕਾਬਲੇ 16 ਫੀਸਦੀ ਵੱਧ ਹੈ। ਪਿਛਲੇ ਸਾਲ 503 ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਕਾਰਨ ਖ਼ਤਮ ਵੀ ਹੋਏ ਹਨ। ਸੀਬੀਆਈ ਵੀ ਭ੍ਰਿਸ਼ਟਾਚਾਰ ਦੇ 800 ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਭ੍ਰਿਸ਼ਟਚਾਰ ਸਬੰਧੀ ਭਾਰਤ ਦੀ ਕੌਮੀ ਰੈਂਕਿੰਗ ਵੀ ਪਿਛਲੇ ਸਮੇਂ 'ਚ ਕਾਫੀ ਹੇਠ ਆਈ ਹੈ।