ਕੌਣ ਬਣੇਗਾ ਪ੍ਰਧਾਨ ਮੰਤਰੀ: ਕਾਮਰੇਡਾਂ ਨੇ ਛੇੜੀ ਨਵੀਂ ਚਰਚਾ..!
ਏਬੀਪੀ ਸਾਂਝਾ | 10 May 2019 08:09 PM (IST)
ਯੇਚੁਰੀ ਨੇ ਡਾ. ਮਨਮੋਹਨ ਸਿੰਘ ਬਾਰੇ ਕਿਹਾ ਕਿ ਇਸ ਸਮੇਂ ਉਨ੍ਹਾਂ ਦੀ ਉਮਰ ਦਾ ਵੀ ਮਸਲਾ ਹੈ, ਨਹੀਂ ਤਾਂ ਉਹ ਬਿਹਤਰੀਨ ਪ੍ਰਧਾਨ ਮੰਤਰੀ ਰਹੇ ਹਨ। ਉਨ੍ਹਾਂ ਦੇਸ਼ ਵਧੀਆ ਤਰੀਕੇ ਨਾਲ ਚਲਾਇਆ ਹੈ।
ਨਵੀਂ ਦਿੱਲੀ: ਕਾਮਰੇਡਾਂ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਪ੍ਰਧਾਨ ਮੰਤਰੀ ਵਜੋਂ ਵਿਚਾਰਨ ਲਈ ਚਰਚਾ ਛੇੜ ਦਿੱਤੀ ਹੈ। ਸੀਪੀਐਮ ਦੇ ਮੁੱਖ ਸਕੱਤਰ ਸੀਤਾਰਾਮ ਯੇਚੁਰੀ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਚੋਣਾਂ ਮਗਰੋਂ ਸਾਰੇ ਵਿਕਲਪ ਖੁੱਲ੍ਹੇ ਹਨ ਅਤੇ ਪ੍ਰਣਬ ਮੁਖਰਜੀ ਨੂੰ ਵੀ ਪੀਐਮ ਅਹੁਦੇ ਲਈ ਅਪਰੋਚ ਕੀਤਾ ਜਾ ਸਕਦਾ ਹੈ। ਯੇਚੁਰੀ ਨੇ ਡਾ. ਮਨਮੋਹਨ ਸਿੰਘ ਬਾਰੇ ਕਿਹਾ ਕਿ ਇਸ ਸਮੇਂ ਉਨ੍ਹਾਂ ਦੀ ਉਮਰ ਦਾ ਵੀ ਮਸਲਾ ਹੈ, ਨਹੀਂ ਤਾਂ ਉਹ ਬਿਹਤਰੀਨ ਪ੍ਰਧਾਨ ਮੰਤਰੀ ਰਹੇ ਹਨ। ਉਨ੍ਹਾਂ ਦੇਸ਼ ਵਧੀਆ ਤਰੀਕੇ ਨਾਲ ਚਲਾਇਆ ਹੈ। ਯੇਚੁਰੀ ਨੇ ਕਿਹਾ ਕਿ ਉਨ੍ਹਾਂ ਦੀ ਉਮਰ ਤੇ ਊਰਜਾ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦਾ ਨਾਂਅ ਪ੍ਰਧਾਨ ਮੰਤਰੀ ਅਹੁਦੇ ਲਈ ਵਿਚਾਰਿਆ ਜਾਵੇਗਾ ਜਾਂ ਨਹੀਂ। ਜ਼ਰੂਰ ਪੜ੍ਹੋ- ਸਿਆਸਤ ਦੀ ਖੇਡ: ਡਾ. ਮਨਮੋਹਨ ਸਿੰਘ ਮੁੜ ਬਣਨਗੇ ਪ੍ਰਧਾਨ ਮੰਤਰੀ! ਇਸ ਸਮੇਂ ਦੇਸ਼ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਚੱਲ ਰਹੀਆਂ ਹਨ, ਪਰ ਜਿੰਨਾਂ ਸਮਾਂ ਚੋਣਾਂ ਦੇ ਨਤੀਜੇ ਨਹੀਂ ਆ ਜਾਂਦੇ, ਉਦੋਂ ਤਕ ਕੁਝ ਵੀ ਨਹੀਂ ਕਿਹਾ ਜਾ ਸਕਦਾ। ਹਾਲਾਂਕਿ, ਇੱਕ ਗੱਲ ਸਾਫ ਹੈ ਕਿ ਦੇਸ਼ ਵਿੱਚ ਵਿਕਲਪਿਕ ਧਰਮ ਨਿਰਪੱਖ ਤਾਕਤਾਂ ਵਾਲੀ ਸਰਕਾਰ ਦੀ ਲੋੜ ਹੈ ਅਤੇ ਇਸ ਲਈ ਜੋ ਵੀ ਕੀਤਾ ਜਾਣਾ ਚਾਹੀਦਾ ਹੈ ਉਹ ਕੀਤਾ ਜਾਵੇਗਾ।