ਨਵੀਂ ਦਿੱਲੀ: ਉੱਤਰ ਪ੍ਰਦੇਸ਼ ਚੋਣਾਂ ਤੋਂ ਠੀਕ ਪਹਿਲਾਂ ਟੀਮ ਇੰਡੀਆ ਦੇ ਮੀਡੀਅਮ ਪੇਸਰ ਗੇਂਦਬਾਜ਼ ਪਰਵੀਨ ਕੁਮਾਰ ਨੇ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਪਰਵੀਨ ਕੁਮਾਰ ਅੱਜ ਸਮਾਰਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ। 29 ਸਾਲਾ ਪਰਵੀਨ ਕੁਮਾਰ ਮੇਰਠ ਦੇ ਰਹਿਣ ਵਾਲੇ ਹਨ।
ਪਰਵੀਨ ਕੁਮਾਰ ਲਖਨਉ ਵਿੱਚ ਸਮਾਜਵਾਦੀ ਪਾਰਟੀ ਵਿੱਚ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿੱਚ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋਏ ਹਨ।ਪਰਵੀਨ ਕੁਮਾਰ ਨੇ 'ਏ.ਬੀ.ਪੀ.ਨਿਊਜ਼' ਨਾਲ ਗੱਲਬਾਤ ਕਰ ਕਿਹਾ, 'ਮੈਂ ਚੋਣਾਂ ਨਹੀਂ ਲੜਾਂਗਾ, ਪਰ ਸਿਖਾਂਗਾ ਕਿ ਰਾਜਨੀਤੀ ਕਿਸ ਤਰ੍ਹਾਂ ਕਰਦੇ ਹਨ। ਇਹ ਮੇਰਾ ਖੁਦ ਦਾ ਫੈਸਲਾ ਹੈ। ਮੈਂ ਅਖਿਲੇਸ਼ ਯਾਦਵ ਦੇ ਕੰਮ ਤੋਂ ਪ੍ਰਭਾਵਿਤ ਹੋਇਆਂ ਹਾਂ। ਅਖਿਲੇਸ਼ ਨੇ ਖਿਡਾਰੀਆਂ ਤੇ ਫਿਲਮ ਸਿਤਾਰਿਆਂ ਦੇ ਲਈ ਬਹੁਤ ਕੰਮ ਕੀਤਾ ਹੈ। ਜੇਕਰ ਅਖਿਲੇਸ਼ ਕਹਿਣਗੇ ਤਾਂ ਚੋਣਾਂ ਲੜਾਂਗਾ।'