ਬਨੀਹਾਲ: ਜੰਮੂ-ਕਸ਼ਮੀਰ ਹਾਈਵੇਅ ‘ਤੇ ਸੈਂਟ੍ਰਲ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੀ ਗੱਡੀ ਜ਼ਮੀਨ ਖਿਸਕਣ ਕਰਕੇ ਹਾਦਸਾਗ੍ਰਸਤ ਹੋ ਗਈ। ਇਸ ਕਰਕੇ ਇੱਕ ਡੀਆਈਜੀ ਪੱਧਰ ਦੇ ਅਧਿਕਾਰੀ ਤੇ ਡਰਾਈਵਰ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਇੱਕ ਹੋਰ ਅਧਿਕਾਰੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਐਤਵਾਰ ਸ਼ਾਮ ਨੂੰ ਖੂਨੀ ਨਾਲੇ ਕੋਲ ਹਾਈਵੇਅ ‘ਤੇ ਉਸ ਦੀ ਗੱਡੀ ਲੈਂਡ-ਸਲਾਈਡਿੰਗ ਦੀ ਚਪੇਟ ‘ਚ ਆਉਣ ਤੋਂ ਬਾਅਦ ਇੱਹ ਵੱਡੀ ਚੱਟਾਨ ਨਾਲ ਟਕਰਾ ਗਈ ਸੀ।


ਜਾਣਕਾਰੀ ਮੁਤਾਬਕ ਸੀਆਰਪੀਐਫ ਨੌਰਥ ਕਮਸ਼ੀਰ ਦੇ ਡੀਆਈਜੀ ਸੈਲੇਂਦਰ ਕੁਮਾਰ ਐਸਯੂਵੀ ‘ਚ ਸ਼੍ਰੀਨਗਰ ਜਾ ਰਹੇ ਸੀ। ਉਸੇ ਦੌਰਾਨ ਐਤਵਾਰ ਸ਼ਾਮ ਨੂੰ ਇਹ ਹਾਦਸਾ ਹੋ ਗਿਆ। ਘਟਨਾ ‘ਚ ਡੀਆਈਜੀ ਤੇ ਉਨ੍ਹਾਂ ਦੇ ਡਰਾਈਵਰ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਇੱਕ ਹੋਰ ਅਧਿਕਾਰੀ ਗੰਭੀਰ ਤੌਰ ‘ਤੇ ਜ਼ਖਮੀ ਹੋਇਆ ਹੈ। ਜ਼ਖ਼ਮੀ ਅਧਿਕਾਰੀ ਦਾ ਇਲਾਜ ਹਸਪਤਾਲ ‘ਚ ਕੀਤਾ ਜਾ ਰਿਹਾ ਹੈ।

ਸੀਆਰਪੀਐਫ ਦੇ ਇੱਕ ਅਧਿਕਾਰੀ ਨੇ ਕਿਹਾ, “ਘਟਨਾ ‘ਚ ਮਾਰੇ ਗਏ ਅਧਿਕਾਰੀ ਸ਼ੇਲੇਂਦਰ ਕੁਮਾਰ ਸੀ। ਉਹ ਡਾਇਰੈਕੇਟੋਰੇਟ ‘ਚ ਡੀਆਈਜੀ ਅਹੁਦੇ ‘ਤੇ ਤਾਇਨਾਤ ਸੀ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਤੇ ਦੋ ਧੀਆਂ ਹਨ। ਇਹ ਪਰਿਵਾਰ ਤੇ ਫੋਰਸ ਦੇ ਲਈ ਵੱਡਾ ਸਦਮਾ ਹੈ ਜਿਨ੍ਹਾਂ ਨੇ ਇੱਕ ਕਾਬਲ ਅਫਸਰ ਖੋ ਦਿੱਤਾ”।