ਚੇਨਈ: ਭਾਰਤ ਨੇ ਵੈਸਟ ਇੰਡੀਜ਼ ਨੂੰ ਇੱਕ ਦਿਵਸੀਏ ਸੀਰੀਜ਼ ਦੇ ਪਹਿਲੇ ਮੈਚ ਦੌਰਾਨ 288 ਦੋੜਾਂ ਦਾ ਲਕਸ਼ ਦਿੱਤਾ।ਐਤਵਾਰ ਨੂੰ ਚੇਨਈ ਦੇ ਚਿਦੰਮਬਰਮ ਸਟੇਡੀਅਮ 'ਚ ਖੇਲੇ ਜਾ ਰਹੇ ਮੈਚ ਦੌਰਾਨ ਭਾਰਤ ਨੇ 50 ਓਵਰ ਵਿੱਚ 8 ਵੀਕਟ ਗਵਾ ਕੇ 287 ਦੋੜਾਂ ਬਨਾਇਆਂ।
ਭਾਰਤੀ ਟੀਮ ਦੇ ਖਿਡਾਰੀ ਰਿਸ਼ਬ ਪੰਤ ਨੇ 71 ਅਤੇ ਸ਼੍ਰੇਅਸ ਅਈਅਰ ਨੇ 70 ਦੌੜਾਂ ਬਣਾਈਆਂ।ਇਸ ਦੇ ਨਾਲ ਹੀ ਕੇਦਾਰ ਜਾਧਵ ਨੇ 40 ਦੌੜਾਂ ਦਾ ਯੋਗਦਾਨ ਪਾਇਆ। ਵੈਸਟ ਇੰਡੀਜ਼ ਲਈ ਸ਼ੇਲਡਨ ਕੋਟਰੇਲ, ਅਲਜਾਰੀ ਜੋਸੇਫ ਅਤੇ ਕੀਮੋ ਪੌਲ ਨੇ ਦੋ-ਦੋ ਵਿਕਟਾਂ ਲਈਆਂ।
ਰਿਸ਼ਬ ਪੰਤ ਨੇ ਆਪਣੀ 69 ਗੇਂਦਾਂ ਦੀ ਪਾਰੀ ਵਿੱਚ ਸੱਤ ਚੌਕੇ ਅਤੇ ਇੱਕ ਛੱਕਾ ਲਗਾਇਆ। ਪੰਤ ਨੇ ਆਪਣੇ ਇੱਕ ਦਿਵਸੀਏ ਕਰੀਅਰ ਵਿੱਚ ਪਹਿਲਾ ਅਰਧ ਸੈਂਕੜਾ ਵੀ ਦਰਜ ਕੀਤਾ।ਕੇਦਾਰ ਨੇ ਛੇਵੇਂ ਵਿਕਟ ਲਈ ਜਡੇਜਾ ਨਾਲ 59 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਜਡੇਜਾ ਨੇ 21 ਦੌੜਾਂ, ਸ਼ਿਵਮ ਦੂਬੇ ਨੇ 9 ਅਤੇ ਦੀਪਕ ਚਾਹਰ ਨੇ 7 ਦੋੜਾਂ ਬਣਾਈਆਂ।
ਰੋਹਿਤ ਸ਼ਰਮਾਂ ਅਤੇ ਸ਼੍ਰੇਅਸ ਅਈਅਰ ਨੇ ਤੀਜੇ ਵੀਕਟ ਲਈ 55 ਰਨ ਜੋੜੇ। ਇਸ ਤੋਂ ਬਾਅਦ ਅਈਅਰ ਨੇ ਰਿਸ਼ਬ ਪੰਤ ਨਾਲ ਚੌਥੇ ਵੀਕਟ ਲਈ 144 ਦੌੜਾਂ ਦੀ ਸਾਂਝੇਦਾਰੀ ਕੀਤੀ।
ਭਾਰਤ ਵੇਸਟ ਇੰਡੀਜ਼ ਨਾਲ ਪਿਛਲੇ 13 ਸਾਲਾਂ 'ਚ 9 ਸੀਰੀਜ਼ ਖੇਡ ਚੁੱਕਾ ਹੈ। ਇਹ ਸਾਰੀਆਂ ਸੀਰੀਜ਼ ਭਾਰਤੀ ਟੀਮ ਨੇ ਹੀ ਜਿੱਤੀਆਂ ਹਨ।ਸਾਲ 2006 ਤੋਂ ਭਾਰਤ ਤੇ ਵੇਸਟ ਇੰਡੀਜ਼ ਵਿਚਕਾਰ 39 ਮੈਚ ਖੇਡੇ ਗਏ ਸਨ ਜਿਹਨਾਂ ਵਿੱਚੋਂ ਭਾਰਤ 23 ਮੈਚਾਂ ਵਿੱਚ ਜੇਤੂ ਰਿਹਾ ਜਦਕਿ ਸਿਰਫ਼ 10 ਮੈਚਾਂ ਵਿੱਚ ਹੀ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਭਾਰਤ ਨੇ ਵੇਸਟ ਇੰਡੀਜ਼ ਨੂੰ 288 ਦੋੜਾਂ ਦਾ ਦਿੱਤਾ ਲਕਸ਼, ਪੰਤ ਨੇ ਇੱਕ ਦਿਵਸੀਏ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਬਣਾਇਆ
ਏਬੀਪੀ ਸਾਂਝਾ
Updated at:
15 Dec 2019 08:11 PM (IST)
ਭਾਰਤ ਨੇ ਵੈਸਟ ਇੰਡੀਜ਼ ਨੂੰ ਇੱਕ ਦਿਵਸੀਏ ਸੀਰੀਜ਼ ਦੇ ਪਹਿਲੇ ਮੈਚ ਦੌਰਾਨ 288 ਦੋੜਾਂ ਦਾ ਲਕਸ਼ ਦਿੱਤਾ।ਐਤਵਾਰ ਨੂੰ ਚੇਨਈ ਦੇ ਚਿਦੰਮਬਰਮ ਸਟੇਡੀਅਮ 'ਚ ਖੇਲੇ ਜਾ ਰਹੇ ਮੈਚ ਦੌਰਾਨ ਭਾਰਤ ਨੇ 50 ਓਵਰ ਵਿੱਚ 8 ਵੀਕਟ ਗਵਾ ਕੇ 287 ਦੋੜਾਂ ਬਨਾਇਆਂ।
- - - - - - - - - Advertisement - - - - - - - - -