ਨਵੀਂ ਦਿੱਲੀ: ਆਸਟੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਟੈਸਟ ਕ੍ਰਿਕਟ ‘ਚ ਵੈਸਟਇੰਡੀਜ਼ ਦੇ ਬ੍ਰਾਇਨ ਲਾਰਾ ਦਾ ਇੱਕ ਪਾਰੀ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਤੋੜਨ ਦੇ ਨੇੜੇ ਪਹੁੰਚ ਗਏ ਸੀ ਪਰ ਕਪਤਾਨ ਟਿਮ ਪੇਨ ਵੱਲੋਂ ਪਾਰੀ ਐਲਾਨ ਦਿੱਤੇ ਜਾਣ ਕਰਕੇ ਵਾਰਨਰ ਇਤਿਹਾਸ ਘੜਨ ਤੋਂ ਪਿੱਛੇ ਰਹਿ ਗਏ। ਇਸ ਗੱਲ ਤੋਂ ਬ੍ਰਾਇਨ ਲਾਰਾ ਕੁਝ ਨਿਰਾਸ਼ ਵੀ ਹੋਏ। ਦੱਸ ਦਈਏ ਕਿ ਲਾਰਾ ਦੇ ਨਾਂ ਇੱਕ ਪਾਰੀ ‘ਚ 400 ਦੌੜਾਂ ਬਣਾਉਣ ਦਾ ਖਿਤਾਬ ਹੈ। ਵਾਰਨਰ ਨੇ ਪਾਕਿ ਖਿਲਾਫ ਖੇਡੇ ਜਾ ਰਹੇ ਦੂਜੇ ਟੈਸਟ ‘ਚ 335 ਦੌੜਾਂ ਬਣਾਈਆਂ।
ਇਸ ਬਾਰੇ ਲਾਰਾ ਦੇ ਹਵਾਲੇ ਨਾਲ ਇੱਕ ਅਖ਼ਬਾਰ ਦਾ ਕਹਿਣਾ ਹੈ, “ਉਹ ਸ਼ਾਨਦਾਰ ਪਾਰੀ ਸੀ। ਮੈਂ ਸਮਝ ਸਕਦਾ ਹਾਂ, ਆਸਟ੍ਰੇਲੀਆ ਦਾ ਮੈਚ ਜਿੱਤਣਾ ਵੱਡੀ ਗੱਲ ਹੈ ਤੇ ਮੌਸਮ ਇਸ ‘ਚ ਅਹਿਮ ਹੈ, ਪਰ ਆਸਟ੍ਰੇਲੀਆ ਅੱਗੇ ਜਾਂਦੀ ਤਾਂ ਮੈਨੂੰ ਚੰਗਾ ਲੱਗਦਾ”। ਲਾਰਾ ਨੇ ਮੰਨਿਆ ਕਿ ਉਹ ਅੇਡੀਲੇਡ ਓਵਲ ਮੈਦਾਨ ਲਈ ਨਿਕਲਣ ਵਾਲੇ ਸੀ, ਤਾਂ ਜੋ ਉਹ ਵਾਰਨਰ ਵੱਲੋਂ ਇਤਿਹਾਸਕ ਪਲ ਨੂੰ ਦੇਖ ਸਕਣ। ਖੱਬੇ ਹੱਥ ਦੇ ਸਾਬਕਾ ਬੱਲੇਬਾਜ਼ ਨੇ ਕਿਹਾ, “ਸਰ ਡੌਨ ਬ੍ਰੇਡਮੈਨ ਨੂੰ ਪਿੱਛੇ ਛੱਡਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਆਪਣੇ ਰਿਕਾਰਡ ਪਿੱਛੇ ਭੱਜਦਾ ਵੇਖਣਾ ਪਸੰਦ ਕਰਦਾ”।
ਉਧਰ, ਵਾਰਨਰ ਦਾ ਮੰਨਣਾ ਹੈ ਕਿ ਭਾਰਤ ਦੇ ਰੋਹਿਤ ਸ਼ਰਮਾ ਕੋਲ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਲ ਲਾਰਾ ਤੋਂ ਬਾਅਦ ਟੈਸਟ ਮੈਚ ‘ਚ ਨਾਬਾਦ 400 ਦੌੜਾਂ ਬਣਾਉਣ ਦੀ ਤਾਕਤ ਹੈ। ਵਾਰਨਰ ਨੇ ਕਿਹਾ, “ਇਹ ਵਿਅਕਤੀ ‘ਤੇ ਨਿਰਭਰ ਕਰਦਾ ਹੈ। ਸਾਡੇ ਇੱਥੇ ਬਾਉਂਡਰੀ ਕਾਫੀ ਲੰਬੀ ਹੈ ਤੇ ਉਸ ਨੂੰ ਪਾਰ ਕਰਨਾ ਮੁਸ਼ਕਲ ਹੁੰਦਾ ਹੈ। ਜਦੋਂ ਥਕਾਨ ਮਹਿਸੂਸ ਹੁੰਦੀ ਹੈ ਤਾਂ ਹੱਥ ਚੱਲਣਾ ਮੁਸ਼ਕਲ ਹੋ ਜਾਂਦਾ ਹੈ।
ਵਾਰਨਰ ਨੇ ਪਹਿਲੇ ਟੈਸਟ ‘ਚ 154 ਦੋੜਾਂ ਦੀ ਪਾਰੀ ਖੇਡੀ ਸੀ ਤੇ ਦੂਜੇ ਟੈਸਟ ਦੀ ਪਹਿਲੀ ਪਾਰੀ ‘ਚ ਨਾਬਾਦ 335 ਦੌੜਾਂ ਬਣਾਈਆਂ। ਇਹ ਕਿਸੇ ਆਟ੍ਰੇਲੀਅਨ ਖਿਡਾਰੀ ਦਾ ਦੂਜਾ ਸਭ ਤੋਂ ਵੱਡਾ ਸਕੌਰ ਹੈ।
ਬ੍ਰਾਇਨ ਲਾਰਾ ਦਾ 400 ਦੌੜਾਂ ਦਾ ਰਿਕਾਰਡ ਨਹੀਂ ਤੋੜ ਸਕੇ ਵਾਰਨਰ, ਹੁਣ ਲਾਰਾ ਨੇ ਦਿੱਤੀ ਪ੍ਰਤੀਕ੍ਰਿਆ
ਏਬੀਪੀ ਸਾਂਝਾ
Updated at:
02 Dec 2019 03:51 PM (IST)
ਆਸਟੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਟੈਸਟ ਕ੍ਰਿਕਟ ‘ਚ ਵੈਸਟਇੰਡੀਜ਼ ਦੇ ਬ੍ਰਾਇਨ ਲਾਰਾ ਦਾ ਇੱਕ ਪਾਰੀ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਤੋੜਨ ਦੇ ਨੇੜੇ ਪਹੁੰਚ ਗਏ ਸੀ ਪਰ ਕਪਤਾਨ ਟਿਮ ਪੇਨ ਵੱਲੋਂ ਪਾਰੀ ਐਲਾਨ ਦਿੱਤੇ ਜਾਣ ਕਰਕੇ ਵਾਰਨਰ ਇਤਿਹਾਸ ਘੜਨ ਤੋਂ ਪਿੱਛੇ ਰਹਿ ਗਏ।
- - - - - - - - - Advertisement - - - - - - - - -