ਨਵੀਂ ਦਿੱਲੀ: ਵੈਸਟਇੰਡੀਜ਼ ਨੇ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੌਰੇ ਲਈ ਆਪਣੀ ਵਨਡੇ ਤੇ ਟੀ-20 ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਖਿਲਾਫ ਵਨਡੇ ਤੇ ਟੀ-20 ਦੋਵਾਂ ‘ਚ ਹੀ ਕੀਰੋਨ ਪੋਲਾਰਡ ਕਪਤਾਨੀ ਕਰਨਗੇ। ਉਧਰ ਟੀ-20 ਸੀਰੀਜ਼ ‘ਚ ਨਿਕੋਲਸ ਪੂਰਨ ਉਪ ਕਪਤਾਨ ਤੇ ਵਨਡੇ ‘ਚ ਸ਼ਾਈ ਹੋਪ ਨੂੰ ਉਪ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਹੈ। ਵੈਸਟਇੰਡੀਜ਼ ਦੀ ਟੀਮ ਖਿਲਾਫ ਦਸੰਬਰ ‘ਚ 3 ਮੈਚਾਂ ਦੀ ਵਨਡੇ ਤੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ।


ਚੋਣ ਟੀਮ ਨੇ ਉਨ੍ਹਾਂ ਖਿਡਾਰੀਆਂ ‘ਤੇ ਯਕੀਨ ਕਰਨ ਦਾ ਫੈਸਲਾ ਕੀਤਾ ਹੈ ਜੋ ਹਾਲ ਹੀ ‘ਚ ਲਖਨਊ ‘ਚ ਅਫਗਾਨਿਸਤਾਨ ਖਿਲਾਫ ਖੇਡੇ ਸੀ। ਆਈਸੀਸੀ ਵਿਸ਼ਵ ਟੀ-20 ਚੈਂਪੀਅਨ ਵੈਸਟਇੰਡੀਜ਼ ਆਪਣੇ ਦੌਰੇ ਦੀ ਸ਼ੁਰੂਆਤ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨਾਲ ਕਰੇਗਾ। ਇਸ ਦੀ ਸ਼ੁਰੂਆਤ 6 ਦਸੰਬਰ ਨੂੰ ਹੈਦਰਾਬਾਦ ‘ਚ ਹੋਵੇਗੀ। ਇਸ ਤੋਂ ਬਾਅਦ ਅੱਠ ਦਸੰਬਰ ਨੂੰ ਤਿਰੁਵਨੰਤਪੁਰਮ ‘ਚ ਦੂਜਾ ਟੀ-20 ਹੋਵੇਗਾ ਤੇ ਤੀਜਾ ਮੈਚ 11 ਦਸੰਬਰ ਨੂੰ ਮੁੰਬਈ ‘ਚ ਹੋਣਾ ਹੈ।

ਇਸ ਤੋਂ ਬਾਅਦ ਦੋਵੇਂ ਟੀਮਾਂ ਚੇਨਰੀ (15 ਦਸੰਬਰ), ਵਿਜਾਗ (18 ਦਸੰਬਰ) ਤੇ ਕਟਕ (22 ਦਸੰਬਰ) ‘ਚ ਤਿੰਨ ਵਨਡੇ ਮੈਚਾਂ ‘ਚ ਭਿੜਣਗੀਆਂ। ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ ਆਪਟੀ ਟੀਮ ਦਾ ਐਲਾਨ ਪਹਿਲਾਂ ਹੀ ਕਰ ਚੁੱਕਿਆ ਹੈ।