ਬੰਗਲੂਰੂ: ਆਮਦਨ ਕਰ ਵਿਭਾਗ ਨੇ ਦੇਸ਼ ਵਿੱਚ ਕਾਲਾ ਧਨ ਫੜਨ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਇਸ ਤਹਿਤ ਆਮਦਨ ਕਰ ਵਿਭਾਗ ਨੇ ਜਦੋਂ ਬੰਗਲੂਰੂ ਦੇ ਇੱਕ ਸੀਨੀਅਰ ਅਫਸਰ ਦੇ ਘਰ ਵਿੱਚ ਛਾਪਾ ਮਾਰਿਆ ਤਾਂ ਨੋਟ ਦੇਖ ਕੇ ਇੱਕ ਵਾਰ ਤਾਂ ਅਧਿਕਾਰੀ ਹੈਰਾਨ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਫੜੇ ਗਏ ਕਾਲੇ ਧਨ ਵਿੱਚ 2000 ਦੇ ਨਵੇਂ ਨੋਟ ਹਨ। ਇਨ੍ਹਾਂ ਦੀ ਗਿਣਤੀ 4 ਕਰੋੜ 70 ਲੱਖ ਰੁਪਏ ਹੈ। ਅਧਿਕਾਰੀ ਦਾ ਨਾਮ ਐਸ ਸੀ ਜੇਚੰਦਰਨ ਹੈ ਅਤੇ ਉਹ ਕਰਨਾਟਕ ਹਾਈਵੇਜ਼ ਵਿਕਾਸ ਵਿੱਚ ਮੁੱਖ ਪ੍ਰੋਜੈਕਟ ਅਧਿਕਾਰੀ ਹੈ।

ਗੁਪਤ ਸੂਚਨਾ ਦੇ ਅਧਾਰ ਉਤੇ ਆਮਦਨ ਕਰ ਵਿਭਾਗ ਦੇ ਕਰਮੀਆਂ ਨੇ ਕਰਨਾਟਕ ਸਰਕਾਰ ਦੇ ਸੀਨੀਅਰ ਪ੍ਰੋਜੈਕਟ ਅਫਸਰ ਦੇ ਘਰ ਉੱਤੇ ਛਾਪਾ ਮਾਰਿਆਂ ਤਾਂ ਬੈੱਡ ਨੋਟਾਂ ਨਾਲ ਭਰਿਆ ਪਿਆ ਸੀ। ਹੈਰਾਨੀ ਇਸ ਗੱਲ ਦੀ ਵੀ ਸੀ ਕਿ ਜ਼ਿਆਦਾਤਰ ਨੋਟ 2000 ਦੀ ਨਵੀਂ ਕਰੰਸੀ ਹੈ ਜਿਸ ਨਾਲ ਪੂਰਾ ਬੈੱਡ ਭਰ ਗਿਆ। ਸਰਕਾਰ ਵੱਲੋਂ 8 ਨਵੰਬਰ ਤੋਂ ਲਾਗੂ ਕੀਤੀ ਗਈ ਨੋਟਬੰਦੀ ਤੋਂ ਬਾਅਦ ਬਰਾਮਦ ਹੋਈ ਨਵੀਂ ਕਰੰਸੀ ਦੀ ਇਹ ਸਭ ਤੋਂ ਵੱਡੀ ਖੇਪ ਹੈ।

ਇਸ ਤੋਂ ਇਲਾਵਾ ਪੰਜ ਸੌ ਦੇ ਪੁਰਾਣੇ ਨੋਟ (ਤੀਹ ਲੱਖ) ਤੇ 100 ਦੇ ਨੋਟਾਂ ਦੀਆਂ ਵੀ ਕਈ ਬੰਡਲ ਬਣੇ ਹਨ। ਇਸੇ ਘਰ ਵਿੱਚੋਂ ਆਮਦਨ ਕਰ ਵਿਭਾਗ ਨੇ 7 ਕਿਲੋ ਸੋਨਾ ਵੀ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਅਫਸਰ ਉਤੇ ਆਮਦਨ ਕਰ ਵਿਭਾਗ ਨੂੰ ਸ਼ੱਕ ਉਸ ਸਮੇਂ ਪਿਆ ਜਦੋਂ ਉਸ ਨੇ ਪੰਜ ਕਰੋੜ ਦੀ ਕੀਮਤ ਦੀ ਇੱਕ ਕਾਰ ਆਪਣੇ ਬੇਟੇ ਨੂੰ ਪਿਛਲੇ ਦਿਨੀਂ ਗਿਫਟ ਕੀਤੀ।