ਨਵੀਂ ਦਿੱਲੀ: ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਤੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਮਨੀ ਲੌਂਡ੍ਰਿੰਗ ਕੇਸ ‘ਚ ਈਡੀ ਨੇ ਰਾਬਰਟ ਵਾਡਰਾ ਨੂੰ ਹਿਰਾਸਤ ‘ਚ ਲੈ ਕੇ ਪੁਛਗਿੱਛ ਕਰਨ ਦੀ ਗੱਲ ਕਹੀ ਹੈ। ਜਾਂਚ ਏਜੰਸੀ ਨੇ ਦਿੱਲੀ ਦੀ ਅਦਾਤਲ ‘ਚ ਕਿਹਾ ਕਿ ਵਾਡਰਾ ਪੁੱਛਗਿੱਛ ‘ਚ ਸਹਿਯੋਗ ਨਹੀਂ ਕਰ ਰਹੇ। ਇਸ ਲਈ ਉਨ੍ਹਾਂ ਨੂੰ ਹਿਰਾਸਤ ‘ਚ ਲੈਣਾ ਜ਼ਰੂਰੀ ਹੈ।


ਸੁਣਵਾਈ ਤੋਂ ਬਾਅਦ ਵਾਡਰਾ ਦੀ ਅੰਤਮ ਜ਼ਮਾਨਤ ਦੀ ਤਾਰੀਖ਼ 25 ਮਾਰਚ ਕਰ ਦਿੱਤੀ ਗਈ ਹੈ। ਹਾਲ ਹੀ ‘ਚ ਈਡੀ ਨੇ ਵਾਡਰਾ ਤੋਂ ਪੈਸਿਆਂ ਦੇ ਇੱਕ ਮਾਮਲੇ ‘ਚ ਕਈ ਦਿਨ ਪੁੱਛਗਿੱਛ ਕੀਤੀ ਸੀ। ਇਹ ਮਾਮਲਾ ਵਿਦੇਸ਼ ‘ਚ ਗੈਰਕਾਨੂੰਨੀ ਜਾਇਦਾਦ ਖਰੀਦਣ ਨਾਲ ਜੁੜਿਆ ਹੈ।


ਅਧਿਕਾਰੀਆਂ ਮੁਤਾਬਕ ਵਾਡਰਾ ਤੋਂ ਦਿਨ ਭਰ ਪੁੱਛਗਿੱਛ ਕੀਤੀ ਗਈ ਸੀ। ਉਹ ਸੈਂਟਰਲ ਜੇਲ੍ਹ ਦੇ ਜਾਮਨਗਰ ਹਾਊਸ ਵਿੱਚ ਮੌਜੂਦ ਜਾਂਚ ਏਜੰਸੀ ਦੇ ਦਫ਼ਤਰ ‘ਚ ਅਧਿਕਾਰੀਆਂ ਸਾਹਮਣੇ ਪੇਸ਼ ਹੋਏ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਤੋਂ ਇਸ ਮਾਮਲੇ ‘ਚ ਪੁੱਛਗਿੱਛ ਹੋ ਚੁੱਕੀ ਹੈ। ਜੋਧਪੁਰ ‘ਚ ਵੀ ਇੱਕ ਮਾਮਲੇ ‘ਚ ਪੁੱਛਗਿੱਛ ਹੋਈ ਸੀ।