ਕੰਪਨੀ ਦਾ ਕਹਿਣਾ ਹੈ ਕਿ ਇਹ ਸਾਈਬਰ ਹੈਕਿੰਗ 12 ਜੁਲਾਈ ਦੀ ਦੇਰ ਰਾਤ ਹੋਈ। ਇਸ ਮਾਮਲੇ ਵਿੱਚ ਹਲਦੀਰਾਮ ਕੰਪਨੀ ਦੇ ਡੀਜੀਐਮ (ਆਈਟੀ) ਦੀ ਸ਼ਿਕਾਇਤ ’ਤੇ 14 ਅਕਤੂਬਰ ਦੀ ਦੇਰ ਰਾਤ ਸੈਕਟਰ-58 ਥਾਣੇ ਵਿੱਚ ਇੱਕ ਰਿਪੋਰਟ ਦਰਜ ਕੀਤੀ ਗਈ ਸੀ। ਨੋਇਡਾ ਸੈਕਟਰ-62 ਦੇ ਸੀ ਬਲਾਕ ਵਿੱਚ ਕੰਪਨੀ ਦਾ ਕਾਰਪੋਰੇਟ ਦਫਤਰ ਹੈ।
ਇੱਥੋਂ ਕੰਪਨੀ ਦਾ ਆਈਟੀ ਵਿਭਾਗ ਸੰਚਾਲਿਤ ਤੇ ਨਿਯੰਤਰਿਤ ਹੁੰਦਾ ਹੈ। ਡੀਜੀਐਮ ਆਈਟੀ ਅਜ਼ੀਜ਼ ਖ਼ਾਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ 12 ਤੇ 13 ਜੁਲਾਈ ਦੀ ਰਾਤ ਨੂੰ ਕਾਰਪੋਰੇਟ ਦਫਤਰ ਦੇ ਸਰਵਰ 'ਤੇ ਵਾਇਰਸ ਦਾ ਹਮਲਾ ਹੋਇਆ ਸੀ।
ਮੁਥੂਟ ਫਾਈਨੈਂਸ 'ਚ ਲੁੱਟ ਕਰਨ ਆਏ ਲੁਟੇਰਿਆਂ ਨੂੰ ਲੋਕਾਂ ਨੇ ਝੰਬਿਆਂ,ਦੇਖੋ ਵੀਡੀਉ
ਇਸ ਦੇ ਨਾਲ ਮਾਰਕੀਟਿੰਗ, ਵਪਾਰ ਤੋਂ ਦੂਜੇ ਵਿਭਾਗਾਂ ਤੱਕ ਦੇ ਡੇਟਾ ਨੂੰ ਡਿਲੀਟ ਕੀਤਾ ਗਿਆ। ਬਹੁਤ ਸਾਰੀ ਅਹਿਮ ਫਾਈਲਾਂ ਵੀ ਗਾਈਬ ਹਨ। ਜਦੋਂ ਇਸ ਬਾਰੇ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਪਤਾ ਲੱਗਿਆ, ਤਾਂ ਪਹਿਲਾਂ ਅੰਦਰੂਨੀ ਜਾਂਚ ਕੀਤੀ।
ਇਸ ਤੋਂ ਬਾਅਦ ਅਧਿਕਾਰੀਆਂ ਤੇ ਵਾਇਰਸ ਹਮਲਾਵਰਾਂ ਨਾਲ ਗੱਲਬਾਤ ਹੋਈ। ਇਸ ਵਿਚ ਸਾਈਬਰ ਅਪਰਾਧੀ ਨੇ ਕੰਪਨੀ ਤੋਂ ਡੇਟਾ ਵਾਪਸ ਕਰਨ ਲਈ 7.5 ਲੱਖ ਰੁਪਏ ਦੀ ਮੰਗ ਕੀਤੀ।
ਕਿਸਾਨਾਂ ਲਈ ਖੁਸ਼ਖਬਰੀ! ਖੇਤੀਬਾੜੀ ਮੰਤਰੀ ਦਾ ਸਾਉਣੀ ਦੇ ਸੀਜ਼ਨ ਬਾਰੇ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904