ਲੋਕ ਨਿਊ ਬੋਰਨ ਬੇਬੀ ਦੀ ਇਸ ਤਸਵੀਰ ਨੂੰ ਕੋਰੋਨਾ ਸੰਕਟ ਦੌਰਾਨ ਇੱਕ ਉਮੀਦ ਦੀ ਕਿਰਨ ਮੰਨ ਰਹੇ ਹਨ। ਤਸਵੀਰ 'ਚ ਬੱਚੇ ਦੇ ਜਨਮ ਤੋਂ ਬਾਅਦ ਉਹ ਡਾਕਟਰ ਦੇ ਸਰਜੀਕਲ ਮਾਸਕ ਨੂੰ ਚਿਹਰੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਬੀਜੇਪੀ ਨਾਲੋਂ ਟੁੱਟਣ ਮਗਰੋਂ ਅਕਾਲੀ ਦਲ ਦਾ ਅਗਲਾ ਪਲੈਨ, ਇਨ੍ਹਾਂ ਪਾਰਟੀਆਂ ਨਾਲ ਹੋਵੇਗਾ ਗਠਜੋੜ
ਇਸ ਤਸਵੀਰ ਨੂੰ ਯੂਏਈ 'ਤੇ ਗਾਇਨੀਕੋਲੋਜਿਸਟ ਡਾ. ਸਮੀਰ ਚੇਅਬ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ ਡਾ. ਸਮੀਰ ਚੇਅਬ ਨੇ ਲਿਖਿਆ, 'ਸਾਨੂੰ ਸਾਰਿਆਂ ਨੂੰ ਸਿਰਫ ਇਕ ਸੰਕੇਤ ਦੀ ਜ਼ਰੂਰਤ ਹੈ ਕਿ ਜਲਦੀ ਹੀ ਸਾਡੇ ਚਿਹਰੇ ਤੋਂ ਮਾਸਕ ਹਟ ਜਾਵੇਗਾ।'
ਹਾਈਕੋਰਟ ‘ਚ ਕਿਸਾਨ ਅੰਦੋਲਨ ਬਾਬਤ ਪਾਈ ਪਟੀਸ਼ਨ 'ਤੇ ਅੱਜ ਸੁਣਵਾਈ
ਲੋਕ ਸੋਸ਼ਲ ਮੀਡੀਆ 'ਤੇ ਇਸ ਤਸਵੀਰ 'ਤੇ ਵੱਖ-ਵੱਖ ਪ੍ਰਤੀਕਰਮ ਦੇ ਰਹੇ ਹਨ। ਜ਼ਿਆਦਾਤਰ ਲੋਕ ਤਸਵੀਰ ਨੂੰ ਉਮੀਦ ਦੇ ਪ੍ਰਤੀਕ ਵਜੋਂ ਵਿਚਾਰ ਰਹੇ ਹਨ ਕਿ ਜਲਦੀ ਹੀ ਕੋਰੋਨਾ ਸੰਕਟ ਖਤਮ ਹੋ ਜਾਵੇਗਾ ਤੇ ਦੁਨੀਆ 'ਚ ਸਭ ਕੁਝ ਵਾਪਸ ਆਮ ਵਾਂਗ ਹੋ ਜਾਵੇਗਾ।