ਭੁਵਨੇਸ਼ਵਰ: ਭਾਰੀ ਬਾਰਸ਼ ਅਤੇ 175 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਤੇਜ਼ ਹਵਾਵਾਂ ਦੇ ਨਾਲ ਚੱਕਰਵਾਤੀ ਤੂਫਾਨ ‘ਫਾਨੀ’ ਨੇ ਕੱਲ੍ਹ ਓਡੀਸਾ ਦੇ ਤੱਟੀ ਇਲਾਕਿਆਂ ‘ਚ ਦਸਤਕ ਦਿੱਤੀ। ਇਸ ‘ਚ ਘੱਟ ਤੋਂ ਘੱਟ ਅੱਠ ਲੋਕ ਮਾਰੇ ਗਏ ਹਨ। ਮੌਸਮ ਵਿਭਾਗ ਨੇ ਤੱਟੀ ਸੂਬਿਆਂ ‘ਚ ਰੇਡ ਅਲਰਟ ਜਾਰੀ ਕੀਤਾ ਹੈ ਅਤੇ ਮਛੁਆਰਿਆਂ ਨੂੰ ਸਮੁਦਰ ‘ਚ ਨਾ ਜਾਣ ਨੂੰ ਕਿਹਾ ਹੈ।

Continues below advertisement



ਚੱਕਰਵਾਤੀ ਤੂਫਾਨ ਫਾਨੀ ‘ਚ ਸਵੇਰੇ ਕਰੀਬ ਅੱਠ ਵਜੇ ਸੂਬੇ ਦੀ ਧਾਰਮਿਕ ਨਗਰੀ ਪੁਰੀ ‘ਚ ਦਸਤਕ ਦਿੱਤੀ ਸੀ। ਭਾਰੀ ਮੀਂਹ ਕਾਰਨ ਪ੍ਰਭਾਵਿਤ ਇਲਾਕਿਆਂ ‘ਚ ਕੁਝ ਘਰ ਡੂਬ ਗਏ ਹਨ। ਸੀਨੀਅਰ ਅਧਿਕਾਰੀਆਂ ਮੁਤਾਬਕ ਹੁਣ ਤਕ ਤੂਫਾਨ ਦੀ ਚਪੇਟ ‘ਚ ਆਉਣ ਨਾਲ ਅੱਠ ਲੋਕ ਮਾਰੇ ਗਏ ਹਨ। ਕਈ ਇਲਾਕਿਆਂ ‘ਚ ਸੂਚਨਾ ਦਾ ਇੰਤਜ਼ਾਰ ਹੈ।



ਓਡੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਕਹਿਣਾ ਹੈ ਕਿ ਪੁਰੀ ਜ਼ਿਲ੍ਹੇ ਨੂੰ ਭਾਰੀ ਨੁਕਸਾਨ ਹੋਇਆ ਹੈ। ਜਿੱਥੇ ਚੱਕਰਵਾਤ ਨੇ ਸਭ ਤੋਂ ਪਹਿਲਾਂ ਦਸੱਤਕ ਦਿੱਤੀ ਸੀ ਉੱਥੇ ਬਿਜਲੀ ਦਾ ਬੁਨੀਆਦੀ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੜਕ ਸੰਪਰਕ ਬਹਾਲ ਕਰਨ ਲਈ ਕੰਮ ਜਾਰੀ ਹੈ। ਉਧਰ ਐਨਡੀਆਰਐਫ ਦੇ ਡੀਆਈਜੀ ਰਣਦੀਪ ਰਾਣਾ ਦਾ ਕਹਿਣਾ ਹੈ ਕਿ ਸਾਵਧਾਨੀ ਵਰਤਨ ਕਾਰਨ ਜ਼ਿਆਦਾ ਜਾਨੀ ਨੁਕਸਾਨ ਦੀ ਖ਼ਬਰ ਨਹੀ ਹੈ।



ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਬੁਵਨੇਸ਼ਵਰ ਹਵਾਈ ਅੱਡੇ ‘ਤੇ ਉਪਕਰਨਾਂ ਨੂੰ ਵੀ ਭਾਰੀ ਨੁਕਸਾਨ ਹੋਇਆਂ ਹੈ ਪਰ ਉਡਾਨਾਂ ਦੀ ਸ਼ੁਰੂਆਤ ਸ਼ਨੀਵਾਰ ਦਪਿਹਰ ਇੱਕ ਵਜੇ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਰੇਲਵੇ ਨੇ ਵੀ ਇਸ ਸਿਲਸਿਲੇ ‘ਚ ਕੁਝ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ।