MQ-9B Reapers: ਰੱਖਿਆ ਪ੍ਰਾਪਤੀ ਪ੍ਰੀਸ਼ਦ (ਡੀਏਸੀ) ਨੇ ਵੀਰਵਾਰ (15 ਜੂਨ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਅਮਰੀਕਾ ਫੇਰੀ ਤੋਂ ਪਹਿਲਾਂ ਅਮਰੀਕੀ ਕੰਪਨੀ ਜਨਰਲ ਐਟੋਮਿਕਸ ਤੋਂ ਪ੍ਰੀਡੇਟਰ ਐਮਕਿਊ-9ਬੀ ਰੀਪਰਜ਼ (MQ-9B Reapers) ਡਰੋਨ ਖਰੀਦਣ ਦਾ ਪ੍ਰਸਤਾਵ ਪਾਸ ਕੀਤਾ ਹੈ। ਭਾਰਤ ਅਮਰੀਕਾ ਤੋਂ ਅਜਿਹੇ 30 ਡਰੋਨ ਖਰੀਦੇਗਾ।ਭਾਰਤੀ ਜਲ ਸੈਨਾ ਕੋਲ ਪਹਿਲਾਂ ਹੀ ਇਹ ਦੋ ਡਰੋਨ ਕਿਰਾਏ 'ਤੇ ਹਨ। MQ-9B ਰੀਪਰਸ ਨੂੰ ਦੁਨੀਆ ਦਾ ਸਭ ਤੋਂ ਘਾਤਕ ਡਰੋਨ ਮੰਨਿਆ ਜਾਂਦਾ ਹੈ।


ਡਰੋਨਾਂ ਦੀ ਖਰੀਦ ਦਾ ਸੌਦਾ ਲਗਭਗ ਤਿੰਨ ਅਰਬ ਡਾਲਰ ਦਾ ਹੈ - ਸੂਤਰ 


ਸਮਾਚਾਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਚੀਨ ਨਾਲ ਲੱਗਦੀ ਸਰਹੱਦ 'ਤੇ ਹਥਿਆਰਬੰਦ ਬਲਾਂ ਦੇ ਨਿਗਰਾਨੀ ਉਪਕਰਣਾਂ ਨੂੰ ਵਧਾਉਣ ਲਈ ਅਮਰੀਕਾ ਤੋਂ MQ-9B ਪ੍ਰੀਡੇਟਰ ਡਰੋਨ ਖਰੀਦੇ ਜਾਣਗੇ। ਇਹ ਕਰੀਬ ਤਿੰਨ ਅਰਬ ਡਾਲਰ ਦਾ ਖਰੀਦ ਸੌਦਾ ਹੈ, ਜਿਸ ਲਈ ਰੱਖਿਆ ਮੰਤਰਾਲੇ ਨੇ ਹਰੀ ਝੰਡੀ ਦਿਖਾ ਦਿੱਤੀ ਹੈ।


ਇਹ ਵੀ ਪੜ੍ਹੋ: ਇੱਕ ਹੀ ਹਸਪਤਾਲ ਦੀਆਂ 12 ਨਰਸਾਂ ਇਕੱਠਿਆਂ ਪ੍ਰੈਗਨੈਂਟ! ਕਈਆਂ ਦੀ ਡਿਲਵਰੀ ਡੇਟ ਵੀ ਸੇਮ, ਸਾਲ ਦੇ ਅਖੀਰ ਤੱਕ ਬਣਨਗੀਆਂ ਮਾਂ


PM ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਗਲੇ ਹਫਤੇ ਵ੍ਹਾਈਟ ਹਾਊਸ 'ਚ ਮੁਲਾਕਾਤ ਕਰਨ ਜਾ ਰਹੇ ਹਨ, ਉਮੀਦ ਹੈ ਕਿ ਦੋਹਾਂ ਨੇਤਾਵਾਂ ਦੀ ਮੁਲਾਕਾਤ ਤੋਂ ਬਾਅਦ ਇਸ ਡਰੋਨ ਨੂੰ ਖਰੀਦਣ ਦੇ ਸੌਦੇ ਦਾ ਐਲਾਨ ਕੀਤਾ ਜਾਵੇਗਾ। ਘਟਨਾਕ੍ਰਮ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਵੀਰਵਾਰ ਨੂੰ ਡੀਏਸੀ ਦੀ ਮੀਟਿੰਗ ਵਿੱਚ ਡਰੋਨ ਖਰੀਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਹ ਮੀਟਿੰਗ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Avtar Singh Khanda Died : KLF ਮੁਖੀ ਤੇ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਬਲੱਡ ਕੈਂਸਰ ਕਾਰਨ ਲੰਡਨ 'ਚ ਮੌਤ