ਚੱਕਰਵਾਤੀ ਤੂਫ਼ਾਨ ਬਿਪਰਜੋਏ ਨੇ ਦਸਤਕ ਦੇ ਦਿੱਤੀ ਹੈ। ਇਸ ਕਾਰਨ ਕੱਛ ਅਤੇ ਸੌਰਾਸ਼ਟਰ ਵਿੱਚ ਲੈਂਡਫਾਲ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜੋ ਕਿ ਅੱਧੀ ਰਾਤ ਤੱਕ ਜਾਰੀ ਰਹੇਗੀ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਮ੍ਰਿਤੁੰਜੇ ਮਹਾਪਾਤਰਾ ਨੇ ਦੱਸਿਆ ਕਿ ਇਹ 115-125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਹੈ। ਇਸ ਦੌਰਾਨ ਸੌਰਾਸ਼ਟਰ ਅਤੇ ਕੱਛ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।


ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਪਰਜੋਏ ਨੂੰ ਲੈ ਕੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ, ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ, ਐਨਡੀਆਰਐਫ ਦੇ ਡੀਜੀ ਅਤੇ ਹੋਰ ਬਚਾਅ ਦਲ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਤੂਫਾਨ ਦੇ ਮੱਦੇਨਜ਼ਰ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਤੋਂ ਇਲਾਵਾ ਫੌਜ, ਹਵਾਈ ਸੈਨਾ, ਜਲ ਸੈਨਾ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਤਾਇਨਾਤ ਕੀਤੇ ਗਏ ਹਨ।


ਸਮਾਚਾਰ ਏਜੰਸੀ ਪੀਟੀਆਈ ਨੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਫੌਜ ਨੇ ਭੁਜ, ਜਾਮਨਗਰ, ਗਾਂਧੀਧਾਮ ਦੇ ਨਾਲ-ਨਾਲ ਨਲੀਆ, ਦੁਆਰਕਾ ਅਤੇ ਮਾਂਡਵੀ ਵਿਚ ਅਗ੍ਰਿਮ ਸਥਾਨਾਂ 'ਤੇ 27 ਰਾਹਤ ਟੀਮਾਂ ਤਾਇਨਾਤ ਕੀਤੀਆਂ ਹਨ। ਇਸ ਤੋਂ ਇਲਾਵਾ ਹਵਾਈ ਸੈਨਾ ਨੇ ਵਡੋਦਰਾ, ਅਹਿਮਦਾਬਾਦ ਅਤੇ ਦਿੱਲੀ ਵਿਚ ਇਕ-ਇਕ ਹੈਲੀਕਾਪਟਰ ਤਿਆਰ ਰੱਖਿਆ ਹੈ। ਨੇਵੀ ਨੇ ਬਚਾਅ ਅਤੇ ਰਾਹਤ ਲਈ ਓਖਾ, ਪੋਰਬੰਦਰ ਅਤੇ ਬਕਾਸੂਰ ਵਿੱਚ 10-15 ਟੀਮਾਂ ਤਾਇਨਾਤ ਕੀਤੀਆਂ ਹਨ।


ਇਹ ਵੀ ਪੜ੍ਹੋ: BKU leader ਗੁਰਨਾਮ ਚਡੂਨੀ ਰਿਹਾਅ : ਧਾਰਾ 307 ਤਹਿਤ ਕੀਤਾ ਸੀ ਗ੍ਰਿਫ਼ਤਾਰ, 10 ਦਿਨਾਂ ਬਾਅਦ ਜੇਲ੍ਹ ਤੋਂ ਛੱਡਿਆ


ਕਿੱਥੇ-ਕਿੱਥੇ ਆ ਸਕਦਾ ਹੜ੍ਹ?


ਭਾਰਤ ਮੌਸਮ ਵਿਭਾਗ (IMD) ਨੇ ਬੁਲੇਟਿਨ ਵਿੱਚ ਕਿਹਾ ਕਿ ਚੱਕਰਵਾਤ ਬਹੁਤ ਜ਼ਿਆਦਾ ਭਾਰੀ ਬਾਰਸ਼ ਲਿਆਵੇਗਾ। ਇਸ ਕਾਰਨ ਗੁਜਰਾਤ ਦੇ ਕੱਛ, ਦੇਵਭੂਮੀ ਦੁਆਰਕਾ, ਪੋਰਬੰਦਰ, ਜਾਮਨਗਰ ਅਤੇ ਮੋਰਬੀ ਜ਼ਿਲ੍ਹਿਆਂ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹੈ।


ਇੰਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ


ਗੁਜਰਾਤ ਸਰਕਾਰ ਦਾ ਹਵਾਲਾ ਦਿੰਦੇ ਹੋਏ ਪੀਟੀਆਈ ਨੇ ਕਿਹਾ ਕਿ ਹੁਣ ਤੱਕ 94 ਹਜ਼ਾਰ 427 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਇਨ੍ਹਾਂ ਵਿੱਚੋਂ ਕੱਛ ਜ਼ਿਲ੍ਹੇ ਵਿੱਚ 46,800, ਦੇਵਭੂਮੀ ਦੁਆਰਕਾ ਵਿੱਚ 10,749, ਜਾਮਨਗਰ ਵਿੱਚ 9,942, ਮੋਰਬੀ ਵਿੱਚ 9,243, ਰਾਜਕੋਟ ਵਿੱਚ 6,822, ਜੂਨਾਗੜ੍ਹ ਵਿੱਚ 4,864, ਪੋਰਬੰਦਰ ਵਿੱਚ 4,379 ਅਤੇ ਸੋਮਨਾਥ ਜ਼ਿਲ੍ਹੇ ਦੇ 1,605 ਲੋਕ ਹਨ। 


ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ ਲੋਕਾਂ 'ਚ 8,900 ਬੱਚੇ, 1,131 ਗਰਭਵਤੀ ਔਰਤਾਂ ਅਤੇ 4,697 ਬਜ਼ੁਰਗ ਸ਼ਾਮਲ ਹਨ। ਇਨ੍ਹਾਂ ਅੱਠ ਜ਼ਿਲ੍ਹਿਆਂ ਵਿੱਚ ਕੁੱਲ 1,521 ਸ਼ੈਲਟਰ ਹੋਮ ਬਣਾਏ ਗਏ ਹਨ। ਡਾਕਟਰਾਂ ਦੀ ਟੀਮ ਲਗਾਤਾਰ ਇਨ੍ਹਾਂ ਸ਼ੈਲਟਰ ਹੋਮ ਦਾ ਦੌਰਾ ਕਰ ਰਹੀ ਹੈ।


ਇਹ ਵੀ ਪੜ੍ਹੋ: ਪਹਿਲਵਾਨਾਂ ਦੇ ਮਾਮਲੇ 'ਚ ਬ੍ਰਿਜਭੂਸ਼ਣ ਸਿੰਘ ਨੂੰ ਕਿਉਂ ਨਹੀਂ ਕੀਤਾ ਗਿਆ ਗ੍ਰਿਫਤਾਰ? ਦਿੱਲੀ ਪੁਲਿਸ ਨੇ ਦੱਸਿਆ, ਜਾਣੋ – ਚਾਰਜਸ਼ੀਟ ਨਾਲ ਜੁੜੀਆਂ ਵੱਡੀਆਂ ਗੱਲਾਂ


#CycloneBiparjoy | The landfall process has commenced...Upto midnight the landfall process will continue, says IMD. pic.twitter.com/yzf3gmGwWW


— ANI (@ANI) June 15, 2023