Wrestlers Protests: ਦਿੱਲੀ ਪੁਲਿਸ ਨੇ ਵੀਰਵਾਰ (15 ਜੂਨ) ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।


ਪੁਲਿਸ ਨੇ 6 ਬਾਲਗ ਮਹਿਲਾ ਪਹਿਲਵਾਨਾਂ ਦੇ 164 (ਮੈਜਿਸਟ੍ਰੇਟ ਦੇ ਸਾਹਮਣੇ ਦਿੱਤੇ ਬਿਆਨ) ਦੇ ਤਹਿਤ ਦਰਜ ਕੀਤੇ ਬਿਆਨਾਂ ਦੇ ਆਧਾਰ 'ਤੇ ਆਈਪੀਸੀ ਦੀ ਧਾਰਾ 354, 354ਏ ਅਤੇ 354ਡੀ ਦੇ ਤਹਿਤ ਦਿੱਲੀ ਦੀ ਰਾਉਜ ਐਵੇਨਿਊ ਕੋਰਟ ਵਿੱਚ ਸਿੰਘ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ।


ਇਸ ਕੇਸ ਵਿੱਚ ਬ੍ਰਿਜਭੂਸ਼ਣ ਸਿੰਘ ਦੇ ਸਹਿ-ਦੋਸ਼ੀ ਵਿਨੋਦ ਤੋਮਰ ਉੱਤੇ ਵੀ ਆਈਪੀਸੀ ਦੀ ਧਾਰਾ 109 (ਜੇਕਰ ਕੋਈ ਵਿਅਕਤੀ ਕਿਸੇ ਅਪਰਾਧ ਲਈ ਉਕਸਾਉਂਦਾ ਹੈ, ਜੇਕਰ ਉਕਸਾਉਣ ਦਾ ਕੰਮ ਕੀਤਾ ਗਿਆ ਹੈ, ਅਤੇ ਜਿੱਥੇ ਸਜ਼ਾ ਲਈ ਕੋਈ ਸਪੱਸ਼ਟ ਵਿਵਸਥਾ ਨਹੀਂ ਹੈ) 354, 354ਏ ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ।


ਚਾਰਜਸ਼ੀਟ ਕਿਵੇਂ ਤਿਆਰ ਕੀਤੀ ਗਈ?


ਕਰੀਬ 1000 ਪੰਨਿਆਂ ਦੀ ਚਾਰਜਸ਼ੀਟ ਮਹਿਲਾ ਪਹਿਲਵਾਨਾਂ ਅਤੇ ਕਰੀਬ 21 ਤੋਂ 25 ਹੋਰ ਗਵਾਹਾਂ ਦੇ ਬਿਆਨਾਂ 'ਤੇ ਆਧਾਰਿਤ ਹੈ। ਇਸ ਵਿੱਚ ਐਸਆਈਟੀ ਨੂੰ ਮੁਹੱਈਆ ਕਰਵਾਈਆਂ ਗਈਆਂ ਮਹਿਲਾ ਪਹਿਲਵਾਨਾਂ ਦੀਆਂ ਤਸਵੀਰਾਂ ਅਤੇ ਹੋਰ ਡਿਜੀਟਲ ਸਬੂਤ ਪੈਨ ਡਰਾਈਵ ਰਾਹੀਂ ਅਦਾਲਤ ਨੂੰ ਉਪਲਬਧ ਕਰਵਾਏ ਗਏ ਹਨ। ਸੀਐਮਐਮ ਅਦਾਲਤ ਵਿੱਚ 22 ਜੂਨ ਨੂੰ ਇਸ ਉੱਤੇ ਸੁਣਵਾਈ ਹੋਵੇਗੀ।


ਇਹ ਵੀ ਪੜ੍ਹੋ: Cyclone Biparjoy Photos: ਕਦੋਂ ਕਮਜ਼ੋਰ ਪਵੇਗਾ ਬਿਪਰਜੋਏ ਚੱਕਰਵਾਤ? ਮੌਸਮ ਵਿਭਾਗ ਨੇ ਦੱਸਿਆ


ਪੋਕਸੋ ਨੂੰ ਲੈ ਕੇ ਕੀ ਹੋਇਆ?


ਨਾਬਾਲਗ ਪਹਿਲਵਾਨ ਵਿਰੁੱਧ ਪੋਕਸੋ ਤਹਿਤ ਦਰਜ ਐਫਆਈਆਰ ਸਬੰਧੀ ਪਟਿਆਲਾ ਹਾਊਸ ਕੋਰਟ ਵਿੱਚ ਕੈਂਸਲੇਸ਼ਨ ਰਿਪੋਰਟ ਦਾਇਰ ਕੀਤੀ ਗਈ। ਸੂਤਰਾਂ ਮੁਤਾਬਕ ਇਸ ਦਾ ਕਾਰਨ ਨਾਬਾਲਗ ਮਹਿਲਾ ਪਹਿਲਵਾਨ ਅਤੇ ਉਸ ਦੇ ਪਿਤਾ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਵਾਪਸ ਲੈਣਾ ਹੈ।


ਸੂਤਰਾਂ ਮੁਤਾਬਕ ਨਾਬਾਲਗ ਮਹਿਲਾ ਪਹਿਲਵਾਨ ਨੇ ਆਪਣਾ ਬਿਆਨ ਵਾਪਸ ਲੈ ਲਿਆ ਅਤੇ ਦਲੀਲ ਦਿੱਤੀ ਕਿ ਮੈਨੂੰ ਚੁਣਿਆ ਨਹੀਂ ਗਿਆ ਸੀ, ਪਰ ਮੈਂ ਇਸ ਲਈ ਬਹੁਤ ਮਿਹਨਤ ਕੀਤੀ ਸੀ। ਮੈਂ ਡਿਪਰੈਸ਼ਨ 'ਚ ਸੀ, ਇਸੇ ਲਈ ਗੁੱਸੇ 'ਚ ਮੈਂ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ। ਹੁਣ ਇਸ ਮਾਮਲੇ ਦੀ ਸੁਣਵਾਈ 4 ਜੁਲਾਈ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਹੋਵੇਗੀ।


ਬ੍ਰਿਜ ਭੂਸ਼ਣ ਸਿੰਘ ਨੂੰ ਕਿੰਨੀ ਸਜ਼ਾ ਹੋ ਸਕਦੀ ਹੈ?


ਬ੍ਰਿਜ ਭੂਸ਼ਣ ਸਿੰਘ ਨੂੰ ਆਈਪੀਸੀ ਦੀ ਧਾਰਾ 354ਏ (ਜ਼ਮਾਨਤੀ ਧਾਰਾ) ਤਹਿਤ 3 ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ 354 ਵਿੱਚ ਸਿੰਘ ਨੂੰ 1 ਤੋਂ 5 ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਇਹ ਗੈਰ-ਜ਼ਮਾਨਤੀ ਧਾਰਾ ਹੈ। ਨਾਲ ਹੀ, 354ਡੀ (ਜ਼ਮਾਨਤੀ ਧਾਰਾ) ਦੇ ਤਹਿਤ ਸਿੰਘ ਨੂੰ 3 ਤੋਂ 5 ਸਾਲ ਦੀ ਸਜ਼ਾ ਹੋ ਸਕਦੀ ਹੈ।


ਚਾਰਜਸ਼ੀਟ ਵਿੱਚ ਕੀ-ਕੀ ਹੈ?


ਸੀਆਰਪੀਸੀ ਦੀ ਧਾਰਾ 164 ਤਹਿਤ ਪੀੜਤਾਂ ਦੇ ਬਿਆਨ ਦੋਵਾਂ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨ ਦਾ ਮੁੱਖ ਸਬੂਤ ਹਨ।


ਨਾਬਾਲਗ ਦੇ ਬਿਆਨ 'ਤੇ ਪੁਲਿਸ ਉਸ ਨੂੰ ਕਥਿਤ ਅਪਰਾਧ ਦੇ ਸਥਾਨ 'ਤੇ ਲੈ ਗਈ। ਉਨ੍ਹਾਂ ਨੂੰ ਇਸ ਦੌਰਾਨ ਕੋਈ ਵੀ ਸੁਨਸਾਨ ਜਗ੍ਹਾ ਨਹੀਂ ਮਿਲੀ ਜਿੱਥੇ ਅਪਰਾਧ ਹੋ ਸਕਦਾ ਸੀ (ਉਸ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਕਿ ਮੁਲਜ਼ਮ ਨੇ ਉਸ ਨੂੰ ਕਮਰੇ ਵਿੱਚ ਬੁਲਾਇਆ ਜਿੱਥੇ ਉਸ ਨਾਲ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਸੀ)।


ਪੀੜਤਾਂ ਦੁਆਰਾ ਦਿੱਤੇ ਗਏ ਡਿਜੀਟਲ ਸਬੂਤ ਅਪਰਾਧ ਦੇ ਕਥਿਤ ਸਥਾਨ 'ਤੇ ਦੋਸ਼ੀ ਦੀ ਮੌਜੂਦਗੀ ਨੂੰ ਸਥਾਪਿਤ ਕਰਦੇ ਹਨ।


ਪੀੜਤਾਂ ਨੇ ਆਪਣੇ ਦੋਸ਼ਾਂ ਦੇ ਸਮਰਥਨ ਵਿੱਚ ਪੰਜ (ਲਗਭਗ) ਤਸਵੀਰਾਂ ਦਿੱਤੀਆਂ ਹਨ।


ਦੋ ਦਰਜਨ ਦੇ ਕਰੀਬ ਗਵਾਹਾਂ ਵਿੱਚੋਂ ਸੱਤ ਨੇ ਪੀੜਤਾਂ ਦੇ ਦਾਅਵਿਆਂ ਦਾ ਸਮਰਥਨ ਕੀਤਾ ਹੈ। ਬਾਕੀ ਮੁਲਜ਼ਮਾਂ ਦੇ ਹੱਕ ਵਿੱਚ ਬੋਲੇ ​​ਹਨ। ਮੁਕੱਦਮੇ ਦੌਰਾਨ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।


ਦੂਜੇ ਦੇਸ਼ਾਂ ਦੀਆਂ ਕੁਸ਼ਤੀ ਫੈਡਰੇਸ਼ਨਾਂ ਤੋਂ ਡਿਜੀਟਲ ਸਬੂਤ ਮਿਲਣ ਤੋਂ ਬਾਅਦ ਪੁਲਿਸ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰੇਗੀ


ਪੁਲਿਸ ਨੇ ਮੁਲਜ਼ਮ ਅਤੇ ਪੀੜਤ ਦੀ ਪਿਛਲੇ ਦਸ ਸਾਲਾਂ ਦੀ ਸੀਡੀਆਰ ਮੰਗੀ ਹੈ। ਇਹ ਬਹੁਤ ਵੱਡਾ ਦਸਤਾਵੇਜ਼ ਹੈ।


ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ?


ਸੁਪਰੀਮ ਕੋਰਟ ਦੇ ਜਸਟਿਸ ਅਰਨੇਸ਼ ਕੁਮਾਰ ਦੇ ਇੱਕ ਫੈਸਲੇ ਅਨੁਸਾਰ, 7 ਸਾਲ ਤੋਂ ਘੱਟ ਸਜ਼ਾ ਵਾਲੀਆਂ ਧਾਰਾਵਾਂ ਵਿੱਚ ਗ੍ਰਿਫਤਾਰੀ ਖੁਦ ਜਾਂਚਕਰਤਾ ਦੇ ਵਿਵੇਕ 'ਤੇ ਨਿਰਭਰ ਕਰਦੀ ਹੈ। ਜੇਕਰ ਮੁਲਜ਼ਮ ਜਾਂਚ ਵਿੱਚ ਸਹਿਯੋਗ ਕਰਦਾ ਹੈ ਤਾਂ ਗ੍ਰਿਫ਼ਤਾਰੀ ਦੀ ਲੋੜ ਨਹੀਂ ਹੈ।


ਪੁਲੀਸ ਅਨੁਸਾਰ ਜਦੋਂ ਵੀ ਬ੍ਰਿਜ ਭੂਸ਼ਣ ਸਿੰਘ ਨਾਲ ਜਾਂਚ ਸਬੰਧੀ ਸਵਾਲਾਂ ਦੇ ਸਬੰਧ ਵਿੱਚ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੂਰਾ ਸਹਿਯੋਗ ਦਿੱਤਾ। ਇਸ ਕਾਰਨ ਉਨ੍ਹਾਂ ਦੀ ਗ੍ਰਿਫਤਾਰੀ ਦਾ ਕੋਈ ਖਾਸ ਕਾਰਨ ਸਾਹਮਣੇ ਨਹੀਂ ਆਇਆ।


ਇਹ ਵੀ ਪੜ੍ਹੋ: Cyclone Biparjoy: ਕਿੰਨਾ ਖ਼ਤਰਨਾਕ ਹੈ ਬਿਪਰਜੋਏ ਤੁਫ਼ਾਨ, ਸਾਹਮਣੇ ਆਈਆਂ ਸੈਟੇਲਾਈਟ ਤਸਵੀਰਾਂ, ਤੁਸੀਂ ਵੀ ਦੇਖੋ