Cyclone Biparjoy: ਕਿੰਨਾ ਖ਼ਤਰਨਾਕ ਹੈ ਬਿਪਰਜੋਏ ਤੁਫ਼ਾਨ, ਸਾਹਮਣੇ ਆਈਆਂ ਸੈਟੇਲਾਈਟ ਤਸਵੀਰਾਂ, ਤੁਸੀਂ ਵੀ ਦੇਖੋ
ਇਸ ਦੌਰਾਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਇੱਕ ਪੁਲਾੜ ਯਾਤਰੀ ਨੇ ਚੱਕਰਵਾਤੀ ਤੂਫਾਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
Download ABP Live App and Watch All Latest Videos
View In Appਸੰਯੁਕਤ ਅਰਬ ਅਮੀਰਾਤ (UAE) ਦੇ ਪੁਲਾੜ ਯਾਤਰੀ ਸੁਲਤਾਨ ਅਲ ਨੇਯਾਦੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਅਰਬ ਸਾਗਰ 'ਤੇ ਚੱਕਰਵਾਤੀ ਤੂਫਾਨ ਬਿਪਰਜੋਏ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ।
ਇਸ ਤੋਂ ਦੋ ਦਿਨ ਪਹਿਲਾਂ ਅਲ ਨੇਯਾਦੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ। ਜਿਸ ਵਿੱਚ ਅਰਬ ਸਾਗਰ ਦੇ ਉੱਪਰ ਇੱਕ ਵੱਡੇ ਤੂਫਾਨ ਦਾ ਰੂਪ ਧਾਰਿਆ ਗਿਆ ਸੀ। ਜੋ ਭਾਰਤੀ ਤੱਟ ਵੱਲ ਵਧ ਰਿਹਾ ਸੀ।
ਤੱਟੀ ਇਲਾਕਿਆਂ ਤੋਂ 74,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਤੂਫਾਨ ਦੇ ਵੀਰਵਾਰ 15 ਜੂਨ ਸ਼ਾਮ ਨੂੰ ਕੱਛ 'ਚ ਦਸਤਕ ਦੇਣ ਦੀ ਸੰਭਾਵਨਾ ਹੈ। ਜਿਸ ਕਾਰਨ ਕਈ ਰਾਜਾਂ ਵਿੱਚ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਚੱਕਰਵਾਤ ਬਿਪਰਜੋਏ ਇਸ ਸਮੇਂ ਗੁਜਰਾਤ ਦੇ ਤੱਟ ਤੋਂ ਲਗਭਗ 200 ਕਿਲੋਮੀਟਰ ਦੂਰ ਹੈ। ਤੂਫਾਨ ਦੇ ਕਾਰਨ ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ ਖੇਤਰਾਂ ਦੇ ਨਾਲ-ਨਾਲ ਪਾਕਿਸਤਾਨ ਦੇ ਤੱਟੀ ਖੇਤਰਾਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।