ਨਵੀਂ ਦਿੱਲੀ: ਅਮਰੀਕਨ ਪੋਕਰ ਪਲੇਅਰ ਤੇ ਪਲੇਬੁਆਏ ਮਿਲੇਨੀਅਰ ਡੇਨ ਬਿਲਜ਼ੇਰੀਅਨ ਆਪਣੀ ਸ਼ਾਨਦਾਰ ਲਾਈਫਸਟਾਈਲ ਲਈ ਕਾਫੀ ਚਰਚਾ ‘ਚ ਬਣੇ ਰਹਿੰਦੇ ਹਨ। ਡੇਨ ਬਿਲਜ਼ੇਰੀਅਨ ਆਪਣੇ ਪ੍ਰੋਡਕਟਸ ਨੂੰ ਲਾਂਚ ਕਰਨ ਲਈ ਹਾਲ ਹੀ ‘ਚ ਭਾਰਤ ਆਏ ਸੀ। ਉਨ੍ਹਾਂ ਨੇ ਭਾਰਤ ‘ਚ ਸਭ ਤੋਂ ਵੱਡੇ ਪੋਕਰ ਇੰਵੈਂਟ ‘ਇੰਡੀਆ ਪੋਕਰ ਚੈਂਪੀਅਨਸ਼ਿਪ’ ‘ਚ ਹਿੱਸਾ ਲਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਮੁੰਬਈ ਦੀਆਂ ਸੜਕਾਂ ‘ਤੇ ਘੁੰਮਦੇ ਵੇਖਿਆ ਗਿਆ।


ਡੇਨ ਬਿਲਜ਼ੇਰੀਅਨ ਨੂੰ ਵ੍ਹਾਈਟ ਕੱਲਰ ਦੀ ਟੀ-ਸ਼ਰਟ ਤੇ ਸ਼ਾਟਸ ‘ਚ ਵੇਖਿਆ ਗਿਆ। ਸਭ ਤੋਂ ਜ਼ਿਆਦਾ ਗੱਲਾਂ ਡੇਨ ਦੀ ਘੜੀ ਦੀਆਂ ਹਨ ਜਿਸ ਦਾ ਕਾਰਨ ਹੈ ਉਸ ਦੀ ਘੜੀ ਦੀ ਕੀਮਤ। ਇਸ ਬਾਰੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਡੇਨ ਦੀ ਘੜੀ ਦੀ ਕੀਮਤ ‘ਚ ਤੁਸੀਂ ਭਾਰਤ ‘ਚ ਇੱਕ ਘਰ ਤੇ ਕਾਰ ਖਰੀਦ ਸਕਦੇ ਹੋ।

ਜੀ ਹਾਂ, ਡੇਨ ਬਿਲਜ਼ੇਰੀਅਨ ਨੇ ਜੋ ਘੜੀ ਪਾਈ ਦੀ ਉਸ ਦਾ ਨਾਂ Richard Mille RM11-03 ਹੈ। ਇਸ ਦੀ ਕੀਮਤ ਕਰੀਬ 191,500 ਡਾਲਰ ਯਾਨੀ ਕਰੀਬ 1,36 ਕਰੋੜ ਰੁਪਏ ਹੈ। ਡੇਨ 150 ਮਿਲੀਅਨ ਡਾਲਰ ਦੇ ਮਾਲਕ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰ ਉਨ੍ਹਾਂ ਦੀ ਘੜੀ ‘ਚ ਅਜਿਹਾ ਕੀ ਖਾਸ ਹੈ। ਦੱਸ ਦਈਏ ਕਿ ਇਸ ਨੂੰ McLaren ਦੇ ਇੰਜਨੀਅਰਸ ਤੇ ਡਿਜ਼ਾਇਨਰਾਂ ਨੇ ਤਿਆਰ ਕੀਤਾ ਹੈ।