ਝੱਜਰ: ਕਤਲ ਅਤੇ ਕਤਲ ਦੇ ਇਰਾਦੇ ਨਾਲ ਲੁੱਟ-ਖੋਹ ਜਿਹੇ ਕਈ ਜ਼ੁਰਮਾਂ ਨੂੰ ਅੰਜ਼ਾਮ ਦੇ ਚੁੱਕੇ ਤਿੰਨ ਸ਼ਾਤਿਰ ਬਦਮਾਸ਼ਾਂ ਨੂੰ ਮੁਕਾਬਲੇ ਤੋਂ ਬਾਅਦ ਹਰਿਆਣਾ ਦੇ ਝੱਜਰ ‘ਚ ਗ੍ਰਿਫ਼ਤਾਰ ਕਰ ਲਿਆ ਗਿਆ। ਬਦਮਾਸ਼ਾਂ ਕੋਲੋਂ ਵੱਡੀ ਮਾਤਰਾ ‘ਚ ਹਥਿਆਰ ਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ।



ਡੀਐਸਪੀ ਰਣਬੀਰ ਸਿੰਘ ਨੇ ਕਿਹਾ ਕਿ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹੋਰ ਵਾਰਦਾਤਾਂ ਦਾ ਵੀ ਖੁਲਾਸਾ ਹੋ ਸਕੇ। ਇਨ੍ਹਾਂ ਮੁਲਜ਼ਮਾਂ ਨੇ ਕਈ ਗੰਭੀਰ ਵਾਰਦਾਤਾਂ ਤਹਿਤ ਸਥਾਨਕ ਪੁਲਿਸ ਦੇ ਨੱਕ ‘ਚ ਦਮ ਕੀਤਾ ਹੋਇਆ ਸੀ।

ਡੀਐਸਪੀ ਰਣਬੀਰ ਮੁਤਾਬਕ ਫੜੇ ਗਏ ਬਦਮਾਸ਼ਾਂ ‘ਚ ਪਿੰਡ ਆਸੌਦਾ ਵਾਸੀ ਅਸ਼ਵਨੀ, ਦੀਪਾਂਸ਼ ਤੇ ਤੁਸ਼ਾਰ ਵੀ ਸ਼ਾਮਲ ਹਨ ਜਿਨ੍ਹਾਂ ਕੋਲੋਂ 5 ਪਿਸਤੌਲ ਤੇ 28 ਕਾਰਤੂਸ ਬਰਾਮਦ ਕੀਤੇ ਗਏ। ਮੁਲਜ਼ਮਾਂ ਖਿਲਾਫ ਕਰੀਬ ਅੱਧਾ ਦਰਜਨ ਤੋਂ ਜ਼ਿਆਦਾ ਮਾਮਲੇ ਦਰਜ ਹਨ।