ਅਸਲ ‘ਚ ਅੰਮ੍ਰਿਤਾ ਫਡਨਵੀਸ ਨੇ ਆਪਣੇ ਟਵੀਟ ‘ਚ ਪੀਐਮ ਮੋਦੀ ਨੂੰ ‘ਦੇਸ਼ ਦਾ ਪਿਤਾ’ (ਫਾਦਰ ਆਫ ਨੇਸ਼ਨ) ਕਹਿ ਦਿੱਤਾ। ਉਨ੍ਹਾਂ ਨੇ ਲਿਖਿਆ, “ਰਾਸ਼ਟਰ ਪਿਤਾ ਨਰਿੰਦਰ ਮੋਦੀ ਜੀ ਨੂੰ ਜਨਮ ਦਿਨ ਦੀ ਵਧਾਈ। ਪ੍ਰਧਾਨ ਮੰਤਰੀ ਸਾਨੂੰ ਸਮਾਜ ਦੀ ਬਿਹਤਰੀ ਲਈ ਮਿਹਨਤ ਕਰਨ ਲਈ ਪ੍ਰੇਰਣਾ ਦਿੰਦੇ ਹਨ।”
ਦੇਵੇਂਦਰ ਦੀ ਪਤਨੀ ਵੱਲੋਂ ਪੀਐਮ ਮੋਦੀ ਨੂੰ ਦੇਸ਼ ਦਾ ਪਿਤਾ ਕਹੇ ਜਾਣ ‘ਤੇ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਇਸ਼ਾਰਾ ਕੀਤਾ ਕਿ ਮਹਾਤਮਾ ਗਾਂਧੀ ਨੂੰ ‘ਰਾਸ਼ਟਰਪਿਤਾ’ ਕਿਹਾ ਜਾਂਦਾ ਹੈ।
ਇਸ ਤੋਂ ਪਹਿਲਾਂ ਵੀ ਅੰਮ੍ਰਿਤਾ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਸ ਨੇ ਕਰੂਜ਼ ਦੇ ਕੰਢੇ ਜੋਖ਼ਮ ਭਰੀ ਸੈਲਫੀ ਕਲਿੱਕ ਕੀਤੀ ਸੀ।