ਮੋਦੀ ਦੀ ਪਤਨੀ ਨੂੰ ਵੇਖ ਭੱਜੀ ਮਮਤਾ, ਗਿਫਟ ਕੀਤੀ ਸਾੜੀ
ਏਬੀਪੀ ਸਾਂਝਾ | 18 Sep 2019 11:33 AM (IST)
ਧਾਨ ਮੰਤਰੀ ਨਰਿੰਦਰ ਮੋਦੀ ਦੀ ਕੱਟੜ ਵਿਰੋਧੀ ਤੇ ਅਲੋਚਕ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਪਤਨੀ ਜਸ਼ੋਦਾਬੇਨ ਨਾਲ ਕੋਲਕਾਤਾ ਏਅਰਪੋਰਟ ‘ਤੇ ਮੁਲਾਕਾਤ ਕੀਤੀ। ਇਹ ਅਚਾਨਕ ਹੋਈ ਮੁਲਾਕਾਤ ਸੀ।
ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੱਟੜ ਵਿਰੋਧੀ ਤੇ ਅਲੋਚਕ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਪਤਨੀ ਜਸ਼ੋਦਾਬੇਨ ਨਾਲ ਕੋਲਕਾਤਾ ਏਅਰਪੋਰਟ ‘ਤੇ ਮੁਲਾਕਾਤ ਕੀਤੀ। ਇਹ ਅਚਾਨਕ ਹੋਈ ਮੁਲਾਕਾਤ ਸੀ। ਅਸਲ ‘ਚ ਪੀਐਮ ਮੋਦੀ ਦੀ ਪਤਨੀ ਜਸ਼ੋਦਾਬੇਨ ਝਾਰਖੰਡ ਦੇ ਧਨਬਾਦ ਤੋਂ ਦੋ ਦਿਨ ਦੀ ਯਾਤਰਾ ਤੋਂ ਬਾਅਦ ਵਾਪਸੀ ਕਰ ਰਹੀ ਸੀ। ਇਸ ਦੌਰਾਨ ਏਅਰਪੋਰਟ ‘ਤੇ ਉਸ ਨੂੰ ਦੇਖ ਮਮਤਾ ਖੁਸ਼ੀ ‘ਚ ਉਨ੍ਹਾਂ ਨੂੰ ਮਿਲਣ ਲਈ ਭੱਜੀ। ਖ਼ਬਰਾਂ ਮੁਤਾਬਕ ਦੋਵਾਂ ‘ਚ ਵਧੀਆ ਗੱਲਬਾਤ ਹੋਈ ਤੇ ਮੁੱਖ ਮੰਤਰੀ ਮਮਤਾ ਨੇ ਜਸ਼ੋਦਾਬੇਨ ਨੂੰ ਸਾੜੀ ਗਿਫਟ ਕੀਤੀ। ਸੂਤਰਾਂ ਮੁਤਾਬਕ, “ਇਹ ਅਚਾਨਕ ਹੋਈ ਮੁਲਾਕਾਤ ਸੀ ਤੇ ਦੋਵਾਂ ‘ਚ ਕਾਫੀ ਦੇਰ ਗੱਲਾਂ ਹੋਈਆਂ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਾੜੀ ਤੋਹਫੇ ‘ਚ ਦਿੱਤੀ।” ਦੱਸ ਦਈਏ ਕਿ ਮਮਤਾ ਬੈਨਰਜੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਲੀ ਹੈ। ਇਸ ਦੌਰਾਨ ਉਹ ਸੂਬੇ ਦੇ ਬਕਾਇਆ ਫੰਡ ਜਿਹੇ ਮੁੱਦਿਆਂ ‘ਤੇ ਗੱਲਬਾਤ ਕਰੇਗੀ।