ਇਸ ਫਲਾਈਟ ‘ਚ ਮੌਜੂਦ ਇੱਕ ਸਵਾਰੀ ਨੇ ਟਵੀਟ ਕਰ ਕਿਹਾ ਕਿ ਇੰਡੀਗੋ 6ਈ ‘ਚ ਦਿੱਲੀ ਤੋਂ ਇਸਤਾਂਬੁਲ ਪਹੁੰਚਿਆ। ਜਦੋਂ ਅਸੀਂ ਬੇਲਟ ‘ਚ ਜਾ ਆਪਣੇ ਸਾਮਾਨ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਇੱਕ ਪੇਪਰ ਦਾ ਟੁਕੜਾ ਮਿਲਿਆ। ਏਅਰ ਲਾਈਨ ਫਲਾਈਟ ‘ਚ ਮੌਜੂਦ ਸਾਰੇ ਯਾਤਰੀਆਂ ਦਾ ਲਗੇਜ ਲੋਡ ਕਰਨਾ ਹੀ ਭੁੱਲ ਗਏ।
ਇੱਕ ਵੀ ਪੈਸੇਂਜਰ ਨੂੰ ਉਸ ਦਾ ਸਾਮਾਨ ਨਹੀਂ ਮਿਲਿਆ। ਲੋਕਾਂ ਦਾ ਕਹਿਣਾ ਸੀ ਕਿ ਇੰਡੀਗੋ ਇਸ ਤਰ੍ਹਾਂ ਦੀ ਗਲਤੀ ਕਿਵੇਂ ਕਰ ਸਕਦੀ ਹੈ। ਫਲਾਈਟ ‘ਚ ਕੁਝ ਅਜਿਹੇ ਪੈਸੇਂਜਰ ਵੀ ਸੀ ਜਿਨ੍ਹਾਂ ਦਾ ਅੱਗੇ ਦੀ ਕਨੈਕਟਿਡ ਫਲਾਈਟ ਵੀ ਹੈ। ਉਹ ਆਪਣਾ ਸਾਮਾਨ ਲਏ ਬਗੈਰ ਅੱਗੇ ਕਿਵੇਂ ਜਾ ਸਕਦੇ ਹਨ?
ਯੂਜ਼ਰ ਨੇ ਅੱਗੇ ਟਵੀਟ ਕਰ ਦੱਸਿਆ ਕਿ ਅਗਲੇ ਦਿਨ ਹੋਟਲ ‘ਚ ਉਸ ਦਾ ਲਗੇਜ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਦੱਸਿਆ ਕਿ ਇੰਡੀਗੋ ਵੱਲੋਂ ਅਜਿਹਾ ਕੁਝ ਪਹਿਲੀ ਵਾਰ ਨਹੀਂ ਹੋਇਆ ਸਗੋਂ 8 ਸਤੰਬਰ ਨੂੰ ਵੀ ਪੈਸੇਂਜਰ ਦਾ ਲਗੇਜ ਫਲਾਈਟ ‘ਚ ਲੋਡ ਕਰਨਾ ਭੁੱਲ ਗਏ ਸੀ।