ਲੇਹ: ਮੀਡੀਆ ਰਿਪੋਰਟਾਂ ਮੁਤਾਬਕ, ਚੀਨ ਨੇ ਪੂਰਬੀ ਲੱਦਾਖ ਵਿੱਚ ਦੌਲਤ ਬੇਗ ਓਲਦੀ ਹਵਾਈ ਪੱਟੀ ਤੋਂ ਵੱਡੀ ਗਿਣਤੀ ਵਿੱਚ ਫੌਜਾਂ ਤੈਨਾਤ ਕੀਤੀਆਂ ਹਨ ਜੋ ਡੇਪਾਸੰਗ ਤੋਂ 30 ਕਿਲੋਮੀਟਰ ਤੇ 21 ਕਿਲੋਮੀਟਰ ਦੂਰ ਹੈ। ਮਿਲਟਰੀ ਗੱਡੀਆਂ ਤੇ ਤੋਪਾਂ ਨੇ ਵੀ ਇੱਥੇ ਕੈਂਪਾਂ ਵਿਚ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਚੀਨ ਇਸ ਖੇਤਰ ‘ਚ ਪੈਟਰੋਲ ਪੁਆਇੰਟ 10 ਤੋਂ 13 ਦੇ ਵਿਚਕਾਰ ਭਾਰਤੀ ਫੌਜ ਲਈ ਮੁਸ਼ਕਲ ਪੈਦਾ ਕਰਨੀ ਚਾਹੁੰਦਾ ਹੈ।


ਦੱਸ ਦਈਏ ਕਿ ਚੀਨ ਕਾਰਾਕੋਰਮ ਪਾਸ ਦੇ ਨੇੜੇ ਦੇ ਖੇਤਰਾਂ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਤਾਂ ਜੋ ਉਸ ਨੂੰ ਪਾਕਿਸਤਾਨ ਜਾਣ ਵਾਲੇ ਹਾਈਵੇਅ ਦਾ ਰਸਤਾ ਮਿਲ ਸਕੇ। ਭਾਰਤ ਨੇ ਇਸ ਪ੍ਰਾਜੈਕਟ ਦੇ ਨਿਰਮਾਣ ਨੂੰ ਰੋਕ ਦਿੱਤਾ ਸੀ। ਇਸ ਤੋਂ ਪਹਿਲਾਂ ਗੈਲਵਨ ਵੈਲੀ, ਪੈਂਗੋਗ ਸੋ ਤੇ ਹੌਟ ਸਪ੍ਰਿੰਗਜ਼ ਖੇਤਰਾਂ ਵਿੱਚ ਚੀਨ ਤੇ ਭਾਰਤ ਦਰਮਿਆਨ ਤਣਾਅ ਜਾਰੀ ਰਿਹਾ।

ਚੀਨ ਨੇ ਗਲਵਾਨ ਵੈਲੀ ‘ਚ ਵੱਡੀ ਗਿਣਤੀ ਵਿਚ ਫੌਜੀ ਕੈਂਪ ਬਣਾਏ ਸੀ:

ਲੱਦਾਖ ਦੀ ਗਲਵਾਨ ਘਾਟੀ ਵਿੱਚ 10 ਦਿਨ ਪਹਿਲਾਂ ਭਾਰਤੀ ਤੇ ਚੀਨੀ ਫੌਜੀਆਂ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਇੱਕ ਸੈਟੇਲਾਈਟ ਇਮੇਜ ਨਾਲ ਨਵਾਂ ਖੁਲਾਸਾ ਹੋਇਆ ਹੈ। ਇਸ ਉੱਚ ਰੈਜ਼ੋਲੂਸ਼ਨ ਚਿੱਤਰ ਵਿਚ, ਚੀਨੀ ਫੌਜ ਦੇ ਕਈ ਨਿਰਮਾਣ ਜਾਂ ਕੈਂਪ ਗਲਵਾਨ ਦਰਿਆ ਦੇ ਆਸ-ਪਾਸ ਅਸਲ ਕੰਟਰੋਲ ਰੇਖਾ ਦੇ ਦੋਵਾਂ ਪਾਸਿਆਂ ਤੋਂ ਸਾਫ ਦਿਖਾਈ ਦਿੰਦੇ ਹਨ। ਇਸ ਦਾਅਵੇ ਨਾਲ ਸਬੰਧਤ ਰਿਪੋਰਟਾਂ ਜਾਰੀ ਕੀਤੀਆਂ ਗਈਆਂ ਸੀ।

ਨਵੀਂ ਸੈਟੇਲਾਈਟ ਤਸਵੀਰ ‘ਚ ਕੀ ਹੈ?

ਇਹ ਹਾਈ ਰੈਜ਼ੋਲਿਊਸ਼ਨ ਸੈਟੇਲਾਈਟ ਤਸਵੀਰ ਗਲਵਾਨ ਵੈਲੀ ‘ਚ ਪੈਟਰੋਲ ਪੁਆਇੰਟ-14 ਦਾ ਹੈ। 22 ਮਈ ਨੂੰ ਲਈ ਗਈ ਇੱਕ ਤਸਵੀਰ ‘ਚ ਗਲਵਾਨ ਵੈਲੀ ਵਿਚ ਐਲਏਸੀ ਦੇ ਕੋਲ ਸਿਰਫ ਇੱਕ ਤੰਬੂ ਦਿਖਾਈ ਦੇ ਰਿਹਾ ਹੈ। ਪਰ ਇਸਦੇ ਬਾਅਦ ਲਈ ਗਈ ਦੂਜੀ ਤਸਵੀਰ ਵਿੱਚ ਐਲਏਸੀ ਕੋਲ ਚੀਨੀ ਫੌਜ ਦੀ ਮੌਜੂਦਗੀ ਅਤੇ ਇਸ ਦੇ ਨਿਰਮਾਣ ਸਾਫ ਤੌਰ ‘ਤੇ ਦਿਖਾਈ ਦੇ ਰਿਹਾ ਹੈ। ਜੋ 15 ਜੂਨ ਨੂੰ ਹੋਈ ਹਿੰਸਕ ਝੜਪ ਤੋਂ ਬਾਅਦ ਅਲੋਪ ਹੋ ਗਿਆ। ਇੱਥੇ ਹੀ 16 ਜੂਨ ਨੂੰ ਲਈ ਗਈ ਇੱਕ ਹੋਰ ਤਸਵੀਰ ਵਿੱਚ ਇੱਕ ਚੀਨੀ ਬੁਲਡੋਜ਼ਰ ਵੀ ਦਿਖਾਈ ਦੇ ਰਹੇ ਹਨ।

ਭਾਰਤ ਨੇ ਕਿਹਾ- ਚੀਨ ਐਲਏਸੀ ਤੋਂ ਪਿੱਛੇ ਹਟ ਗਿਆ:

ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਵਿਚਾਲੇ ਮੱਲਡੋ ਵਿਚ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ। ਇਸ ਵਿੱਚ ਭਾਰਤ ਨੇ ਹਿੰਸਕ ਝੜਪਾਂ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਚੀਨ ਨੂੰ ਇੱਕ ਯੋਜਨਾਬੱਧ ਸਾਜਿਸ਼ ਦੱਸਦਿਆਂ ਕਿਹਾ ਕਿ ਚੀਨ ਨੂੰ ਪੈਨਗੋਂਗ ਤਸੋ ਖੇਤਰ ਅਤੇ ਗਲਵਾਨ ਵੈਲੀ ਤੋਂ ਆਪਣੀਆਂ ਫੌਜਾਂ ਪਿੱਛੇ  ਹਟਾਉਣਿਆਂ ਚਾਹੀਦੀਆਂ ਹਨ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904