ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ 19ਵੇਂ ਦਿਨ ਵਧੀਆਂ। ਇਸ ਦੇ ਨਾਲ ਹੀ ਦਿੱਲੀ 'ਚ ਪੈਟਰੋਲ ਦੀ ਕੀਮਤ 80 ਰੁਪਏ ਦਾ ਅੰਕੜਾ ਪਾਰ ਕਰ ਗਈ ਹੈ। ਭਾਰਤੀ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਡੀਜ਼ਲ ਦੀ ਕੀਮਤ 80 ਰੁਪਏ ਤੋਂ ਵਧ ਗਈ ਹੈ।


ਦਿੱਲੀ 'ਚ ਡੀਜ਼ਲ ਦੀ ਕੀਮਤ 'ਚ ਅੱਜ ਪੈਸੇ ਪ੍ਰਤੀ ਲੀਟਰ ਦਾ ਇਜ਼ਾਫਾ ਹੋਇਆ ਜਿਸ ਤੋਂ ਬਾਅਦ ਡੀਜ਼ਲ 80 ਰੁਪਏ ਦੋ ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪੈਟਰੋਲ ਦੀ ਕੀਮਤ 'ਚ 16 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ।


ਪਿਛਲੇ 19 ਦਿਨਾਂ 'ਚ ਪੈਟਰੋਲ 8 ਰੁਪਏ 66 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 10 ਰੁਪਏ 62 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਤੇਲ ਦੀਆਂ ਕੀਮਤਾਂ ਨਵੇਂ ਇਤਿਹਾਸ ਰਚ ਰਹੀਆਂ ਹਨ। ਜਿੱਥੇ ਪਹਿਲੀ ਵਾਰ ਡੀਜ਼ਲ 80 ਰੁਪਏ ਤੋਂ ਮਹਿੰਗਾ ਹੋਇਆ ਉੱਥੇ ਹੀ ਪਹਿਲੀ ਵਾਰ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਵਧੀ। ਦਰਅਸਲ 24 ਜੂਨ ਨੂੰ ਡੀਜ਼ਲ ਦੀ ਕੀਮਤ ਵਾਧਾ ਹੋਇਆ ਪਰ ਪੈਟਰੋਲ ਸਥਿਰ ਰਿਹਾ।


ਇਹ ਵੀ ਪੜ੍ਹੋ:

ਕੋਰੋਨਾ ਨੇ ਮਚਾਈ ਤਬਾਹੀ, ਪੰਜ ਲੱਖ ਦੇ ਕਰੀਬ ਮੌਤਾਂ


ਕੇਂਦਰੀ ਆਰਡੀਨੈਂਸ ਕਿਸਾਨ ਵਿਰੋਧੀ ਕਰਾਰ, ਅਕਾਲੀ ਦਲ ਸਹਿਮਤੀ ਤੋਂ ਬਾਹਰ


ਕੋਰੋਨਾ ਵਾਇਰਸ ਪੌਜ਼ੇਟਿਵ 70 ਮਰੀਜ਼ ਲਾਪਤਾ, ਪੁਲਿਸ ਭਾਲ 'ਚ ਜੁੱਟੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ