Dushyant Singh Chautala - ਹਰਿਆਣਾ ਦੇ ਕਰੀਬ ਤਿੰਨ ਦਰਜਨ ਮੁੰਡੇ ਅਤੇ ਕੁੜੀਆਂ ਜਰਮਨੀ ਵਿਚ ਉੱਚ ਸਿਖਿਆ ਹਾਸਲ ਕਰਨ ਲਈ ਜਲਦੀ ਹੀ ਉੜਾਨ ਭਰਣਗੀਆਂ। ਇਹ ਨੌਜਵਾਨਾ ਮੁਫ਼ਤ 'ਚ ਪੜਾਈ ਦੇ ਨਾਲ -ਨਾਲ ਕਰੀਬ 80 ਹਜਾਰ ਰੁਪਏ ਪ੍ਰਤੀ ਮਹੀਨਾ ਪ੍ਰਾਪਤ ਵੀ ਕਰਣਗੇ।


ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ  ਚੰਡੀਗੜ੍ਹ ਵਿਚ ਆਪਣੇ ਸਰਕਾਰੀ ਰਿਹਾਇਸ਼ 'ਤੇ ਪੂਰੇ ਸੂਬੇ ਦੇ 32 ਮੁੰਡੇ ਕੁੜੀਆਂ ਨੂੰ ਜਰਮਨੀ ਦਾ ਵੀਜਾ ਵੰਡ ਦਿੱਤਾ।


ਦੁਸ਼ਯੰਤ ਚੌਟਾਲਾ ਨੇ ਇਸ ਮੌਕੇ 'ਤੇ ਵੀਜਾ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਤੁਹਾਡੇ ਸਾਰਿਆਂ ਦੇ ਮਾਪਿਆਂ ਨੇ ਦਿਨ ਰਾਤ ਮਿਹਨਤ ਕਰ ਕੇ ਤੁਹਾਨੂੰ ਚੰਗੀ ਸਿਖਿਆ ਦਿਵਾਈ ਹੈ। 


ਅਜਿਹੇ ਵਿਚ ਤੁਹਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਜਰਮਨੀ ਵਿਚ ਪਹੁੰਚ ਕੇ ਅੱਗੇ ਦੀ ਸਿਖਿਆ ਬਿਹਤਰ ਢੰਗ ਨਾਲ ਲੈਣ ਅਤੇ ਦੇਸ਼-ਸੂਬੇ ਦੇ ਨਾਲ ਹੀ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕਰਨ। 


ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਪੜਾਈ ਦੇ ਨਾਲ-ਨਾਲ ਕੰਮ ਕਰਨ ਵਿਚ ਤੁਹਾਡੇ ਪਰਿਵਾਰ 'ਤੇ ਵੀ ਆਰਥਕ ਬੋਝ ਨਹੀਂ ਵਧੇਗਾ ਅਤੇ ਮਿਹਨਤਕਸ਼ ਬਨਣ ਦੀ ਵੀ ਆਦਤ ਬਣੇਗੀ।


ਇਸ ਮੌਕੇ 'ਤੇ ਹਿਸਾਰ ਵਿਚ ਸਥਾਪਿਤ ਕ੍ਰਾਸ ਐਂਡ ਕਲਾਈਂਬ ਗਲੋਬਲ ਐਜੂਕੇਸ਼ਨ ਅਕਾਦਮੀ ਦੇ ਸੀਈਓ ਰਣਵਿਜੈ ਸਿੰਘ ਨਰਵਾਲ, ਜਿਸ ਦੀ ਅਕਾਦਮੀ ਨੇ ਇੰਨ੍ਹਾਂ ਨੌਜਵਾਨਾਂ ਦਾ ਮਾਰਗ ਦਰਸ਼ਨ ਕੀਤਾ ਹੈ, ਉਹਨਾ ਨੇ ਜਾਣਕਾਰੀ ਦਿੱਤੀ ਕਿ ਜਰਮਨੀ ਨੇ ਭਾਰਤੀ ਨੌਜਵਾਨਾਂ ਦੇ ਲਈ ਵੀਜਾ ਪ੍ਰਕ੍ਰਿਆ ਬਹੁਤ ਆਸਾਨ ਕਰ ਦਿੱਤੀ ਹੈ ਜਿਸ ਦੇ ਤਹਿਤ ਇਹ ਨੌਜਵਾਨ ਇੱਥੇ ਪੜਾਈ ਨੌਕਰੀ ਕਰ ਸਕਦੇ ਹਨ।


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :