ਇਨਕਮ ਕਰ ਵਿਭਾਗ ਨੇ ਟਵੀਟ ਕਰ ਕਿਹਾ ਕਿ ਸੀਬੀਡੀਟੀ ਕੋਲ ਜਾਣਕਾਰੀ ਆਈ ਹੈ ਕਿ ਸੋਸ਼ਲ ਮੀਡੀਆ 'ਤੇ ਆਮਦਨ ਟੈਕਸ ਦਾਖਲ ਕਰਨ ਦੀ ਅੰਤਮ ਤਾਰੀਖ ਵਧਾਏ ਜਾਣ ਦਾ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ। ਇਹ ਗੱਲ ਸਾਫ਼ ਕੀਤੀ ਜਾਂਦੀ ਹੈ ਇਨਕਮ ਟੈਕਸ ਰਿਟਰਨ 31 ਅਗਸਤ ਤਕ ਹੀ ਭਰੇ ਜਾਣਗੇ।
ਇਨਕਮ ਟੈਕਸ ਵਿਭਾਗ ਵੱਲੋਂ ਇਹ ਸਫਾਈ ਸੋਸ਼ਲ ਮੀਡੀਆ ;ਤੇ 29 ਅਗਸਤ ਨੂੰ ਇਹ ਵਾਇਰਲ ਪੋਸਟ ਆਉਣ ਤੋਂ ਬਾਅਦ ਸਾਹਮਣੇ ਆਈ ਹੈ। ਇਸ 'ਚ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਅੰਤਮ ਤਾਰੀਖ 30 ਸਤੰਬਰ ਤਕ ਕੀਤੀ ਗਈ ਸੀ।
ਇਨਕਮ ਟੈਕਸ ਵਿਭਾਗ ਦਾ ਟਵਿਟਰ ਹੈਂਡਲ ਸੀਬੀਡੀਟੀ ਹੀ ਚਲਾਉਂਦਾ ਹੈ ਅਤੇ ਉਹੀ ਉਸ ਦੇ ਲਈ ਨੀਤੀ ਨਿਰਮਾਣ ਕਰਨ ਵਾਲੀ ਸੰਸਥਾ ਹੈ। ਸਰਕਾਰ ਨੇ 23 ਜੁਲਾਈ 2019 ਨੂੰ ਵਿੱਤੀ ਸਾਲ 2018-19 ਦੇ ਲਈ ਇਨਕਮ ਟੈਕਸ ਰਿਟਰਨ ਭਰਣ ਦੀ ਅੰਤਮ ਤਾਰੀਖ ਵਧਾਕੇ 31 ਅਗਸਤ ਕਰ ਦਿੱਤੀ ਸੀ, ਜੋ ਪਹਿਲਾਂ 31 ਜੁਲਾਈ ਸੀ।