ਗੁਹਾਟੀ: ਆਸਾਮ ‘ਚ 40 ਲੱਖ ਲੋਕਾਂ ਦੀ ਨਾਗਰਿਕਤਾ ਦਾ ਫੈਸਲਾ ਅੱਜ ਹੋਵੇਗਾ। ਰਾਸ਼ਟਰੀ ਨਾਗਰਿਕਤਾ ਪੰਜੀ (ਐਨਸੀਆਰ) ਦੀ ਅੰਤਮ ਲਿਸਟ ਸਵੇਰੇ 10 ਵਜੇ ਜਾਰੀ ਕੀਤੀ ਜਾਵੇਗੀ। ਫਾਈਨਲ ਡਰਾਫਟ ਆਉਣ ਤੋਂ ਬਾਅਦ ਸਥਿਤੀ ਖ਼ਰਾਬ ਹੋਣ ਦਾ ਖਦਸ਼ਾ ਹੈ ਜਿਸ ਕਰਕੇ ਸੂਬੇ ‘ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਈ ਥਾਂਵਾਂ ‘ਤੇ ਧਾਰਾ 144 ਲਾਗੂ ਕੀਤੀ ਗਈ ਹੈ।


ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਪਿਛਲੇ ਸਾਲ ਮਸੌਦਾ ਐਨਆਰਸੀ ਦਾ 30 ਜੁਲਾਈ ਨੂੰ ਗਠਨ ਕੀਤਾ ਸੀ ਅਤੇ ਉਸ ‘ਚ 40.7 ਲੱਖ ਲੋਕਾਂ ਨੁੰ ਲਿਸਟ ਤੋਂ ਬਾਹਰ ਰਖਿਆ ਗਿਆ ਸੀ। ਮਸੌਦਾ ‘ਚ 3.29 ਕਰੋੜ ਲੋਕਾਂ ਚੋਂ 2.9 ਕਰੋੜ ਲੋਕਾਂ ਦੇ ਹੀ ਨਾਂ ਸ਼ਾਮਲ ਸੀ। ਜਿਨ੍ਹਾਂ ਲੋਕਾਂ ਨੂੰ ਲਿਸਟ ਚੋਂ ਬਾਹਰ ਰਖਿਆ ਸੀ, ਉਨ੍ਹਾਂ ਤੋਂ ਇਲਾਵਾ ਪਿਛਲੇ ਮਹੀਨੇ ਪ੍ਰਕਾਸ਼ਿਤ ਇੱਕ ਲਿਸਟ ‘ਚ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਦੇ ਨਾਂ ਬਾਹਰ ਰਖੇ ਗਏ ਸੀ।

ਆਖਰੀ ਲਿਸਟ ਜਾਰੀ ਹੋਣ ਤੋਂ ਪਹਿਲਾਂ ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ। ਸੂਬਾ ਸਰਕਾਰ ਉਨ੍ਹਾਂ ਲੋਕਾਂ ਦੀ ਭਾਰਤੀ ਨਾਗਰਿਕਤਾ ਸਾਬਿਤ ਕਰਨ ‘ਚ ਹਰ ਤਰ੍ਹਾਂ ਨਾਲ ਮਦਦ ਕਰੇਗੀ। ਸੋਨੋਵਾਲ ਨੇ ਇਨ੍ਹਾਂ ਲੋਕਾਂ ਨੂੰ ਕਾਨੂੰਨੀ ਮਦਦ ਦੇਣ ਦਾ ਵੀ ਭਰੌਸਾ ਦਿੱਤਾ ਹੈ।

ਲਿਸਟ www.nrcassam.nic.in ਅਤੇ assam.mygov.in ‘ਤੇ ਜਾਰੀ ਕੀਤੀ ਜਾਵੇਗੀ।