ਪੁਣੇ: ਮਹਾਰਾਸ਼ਟਰ ਦੇ ਪੁਣੇ ‘ਚ ਬਾਰਿਸ਼ ਆਫਤ ਬਣਕੇ ਆਈ ਹੈ। ਪੁਣੇ ਦੇ ਤਾਲਾਬ ਮਸਜਿਦ ਇਲਾਕੇ ‘ਚ ਇੱਕ ਸੋਸਾਈਟੀ ਦੀ 20 ਫੁੱਟ ਉੱਚੀ ਕੰਧ ਮਜਦੂਰਾਂ ਦੇ ਘਰਾਂ ‘ਤੇ ਗਿਰ ਗਈ ਹੈ। ਜਿਸ ਨਾਲ 15 ਲੋਕਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖ਼ਮੀ ਹੋ ਗਏ ਹਨ। ਰਾਹਤ ਬਚਾਅ ਟੀਮ ਨੇ ਹੁਣ ਤਕ 3 ਲੋਕਾਂ ਨੂੰ ਬਾਹਰ ਕੱਢੀਆ ਹੈ। ਕੰਧ ਡਿਗਣ ਨਾਲ ਕਈ ਗੱਡੀਆਂ ਨੂੰ ਵੀ ਨੁਕਸਾਨ ਹੋਇਆ ਹੈ।

ਇਹ ਘਟਨਾ ਦੇਰ ਰਾਤ ਵਾਪਰੀ। ਘਟਨਾ ‘ਚ ਪੀੜਤ ਲੋਕਾਂ ਨੂੰ ਮਦਦ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁੰਬਈ ਦੇ ਚੇਂਬੂਰ ਇਲਾਕੇ ‘ਚ ਵੀ ਰਾਤ ਨੂੰ ਕੰਧ ਢਹਿ ਗਈ। ਇਹ ਘਟਨਾ ਰਾਤ ਦੋ ਵਜੇ ਦੀ ਦੱਸੀ ਜਾ ਰਹੀ ਹੈ। ਜਿਸ ‘ਚ ਕਈ ਰਿਕਸ਼ਾ ਗੱਡੀਆਂ ਨੂੰ ਨੁਕਸਾਨ ਹੋਇਆ ਹੈ।


ਮੁੰਬਈ ‘ਚ ਤੇਜ਼ ਬਾਰਸ਼ ਨਾਲ ਜੁੜੀ ਘਟਨਾਵਾਂ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਲੋਕ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਮੁੰਬਈ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ‘ਚ ਵਿੱਤੀ ਰਾਜਧਾਨੀ ‘ਚ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਹੈ।