ਫਤਿਹਾਬਾਦ: ਰਾਜ ਸਭਾ ਸਾਂਸਦ ਦੀਪੇਂਦਰ ਹੁੱਡਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸਰਕਾਰ ਅੱਗੇ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਸਰਕਾਰ ਨੂੰ ਗੱਲਬਾਤ ਦਾ ਦੌਰ ਮੁੜ ਤੋਂ ਸ਼ੁਰੂ ਕਰਨ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤੇ ਇਸ ਅੜਿੱਕੇ ਨੂੰ ਖ਼ਤਮ ਕਰੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੜਾਈ ਵਿੱਚ ਕਾਂਗਰਸ ਉਨ੍ਹਾਂ ਦੇ ਪੂਰੇ ਸਮਰਥਨ ਵਿੱਚ ਖੜ੍ਹੀ ਹੈ।

ਫਤਿਹਾਬਾਦ ਦੇ ਪਿੰਡ ਭੀਮੇਵਾਲਾ ਪਹੁੰਚੇ ਹੁੱਡਾ ਨੇ ਕਿਹਾ, "ਬੀਜੇਪੀ ਜੋ ਘਰ-ਘਰ ਜਾ ਕੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਬਾਰੇ ਸਮਝਾਉਣ ਦੀ ਦਾਅਵਾ ਕਰਦੀ ਹੈ। ਉਹ ਅਸਲ ਵਿੱਚ ਕਿਸਾਨਾਂ ਨੂੰ ਬਹਿਕਾ ਰਹੀ ਹੈ। ਕਿਸਾਨ ਅੰਦੋਲਨ ਦਾ ਕਪਤਾਨ ਵੀ ਕਿਸਾਨ ਹੈ ਅਤੇ ਸਿਪਾਹੀ ਵੀ ਕਿਸਾਨ ਖੁਦ ਹੀ ਹੈ। ਕਾਂਗਰਸ ਦਾ ਪੂਰਾ ਸਪੋਰਟ ਕਿਸਾਨ ਅੰਦੋਲਨ ਨੂੰ ਹੈ।