ਨਵੀਂ ਦਿੱਲੀ: ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਠੰਢ ਤੇ ਧੁੰਦ ਨੇ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਰਾਜਧਾਨੀ ਦਿੱਲੀ ਵਿੱਚ ਅੱਠ ਡਿਗਰੀ ਤਾਪਮਾਨ ਹੈ ਜਿਸ ਦਾ ਅਸਰ ਟ੍ਰੇਨਾਂ ਤੇ ਹਵਾਈ ਆਵਾਜਾਈ 'ਤੇ ਪਿਆ ਹੈ।
ਮੌਸਮ ਵਿਭਾਗ ਅਨੁਸਾਰ, ਅੱਜ ਪੂਰਬੀ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੰਘਣੀ ਧੁੰਦ ਪਈ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਯੂਪੀ ਤੇ ਪੂਰਬੀ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ 'ਤੇ ਸੰਘਣਾ ਕੋਹਰਾ ਰਿਹਾ। ਸਬ ਹਿਮਾਲਿਆ ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਦੇ  ਵੱਖ-ਵੱਖ ਸਥਾਨਾਂ 'ਤੇ ਧੁੰਦਲਾ ਮੌਸਮ ਰਹਿ ਸਕਦਾ ਹੈ।
ਅੱਜ, ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਹੈ ਤੇ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਤੱਕ ਹੋ ਸਕਦਾ ਹੈ। ਦਿੱਲੀ ਹਵਾਈ ਅੱਡੇ 'ਤੇ 20 ਉਡਾਣਾਂ ਦੇਰੀ 'ਤੇ ਹਨ। ਛੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕੱਲ੍ਹ ਦਿੱਲੀ 'ਚ 500 ਤੋਂ ਵੱਧ ਉਡਾਣਾਂ 'ਚ ਦੇਰੀ ਰਹੀ ਤੇ  23 ਰੱਦ ਸਨ।
ਸੰਘਣੀ ਧੁੰਦ ਕਾਰਨ, ਕਲੀਅਰੈਂਸ ਦੀ ਕਮੀ ਕਾਰਨ, ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਹਵਾਈ ਅੱਡੇ ਉੱਪਰ 500 ਤੋਂ ਜ਼ਿਆਦਾ ਉਡਾਣਾਂ ਵਿੱਚ ਦੇਰੀ ਰਹੀ ਤੇ 23 ਉਡਾਣਾਂ ਰੱਦ ਕਰ ਦਿਤੀਆਂ ਸਨ। ਦਿੱਲੀ ਵਿੱਚ ਆਉਣ ਜਾਣ ਵਾਲਿਆਂ ਕਰੀਬ ਸਾਰੀਆਂ ਉਡਾਣਾਂ ਧੁੰਦ ਨਾਲ ਪ੍ਰਭਾਵਿਤ ਰਹੀਆਂ। 453 ਘਰੇਲੂ ਤੇ 97 ਅੰਤਰਾਸ਼ਟਰੀ ਉਡਾਣਾਂ ਦੇਰੀ ਨਾਲ ਚੱਲੀਆਂ।