ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ। ਜਦਕਿ ਸਰਕਾਰ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ 'ਚ ਹੈ। ਅਜਿਹੇ 'ਚ ਕਿਸਾਨਾਂ ਨੇ ਦਿੱਲੀ ਦੇ ਬਾਰਡਰ ਮੱਲ ਲਏ ਹਨ ਤੇ ਅੰਦੋਲਨ ਜਾਰੀ ਹੈ। ਕਿਸਾਨ ਅੰਦੋਲਨ ਨੂੰ ਕਈ ਸੰਗਠਨਾਂ ਦਾ ਸਮਰਥਨ ਮਿਲਿਆ ਹੈ। ਇਸ ਦਰਮਿਆਨ ਦਿੱਲੀ ਆਟੋ, ਟੈਕਸੀ ਸੰਗਠਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਕਿਸਾਨਾਂ ਦੇ ਸਮਰਥਨ 'ਚ ਹੜਤਾਲ 'ਤੇ ਨਹੀਂ ਜਾਣਗੇ।


ਪਹਿਲਾਂ ਚਰਚਾ ਸੀ ਕਿ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ ਦਿੱਲੀ ਦੇ ਆਟੋ, ਟੈਕਸੀ ਡ੍ਰਾਇਵਰ ਹੜਤਾਲ ਤੇ ਜਾ ਸਕਦੇ ਹਨ। ਹਾਲਾਂਕਿ ਹੁਣ ਦਿੱਲੀ ਆਟੋਰਿਕਸ਼ਾ ਸੰਗਠਨ ਤੇ ਦਿੱਲੀ ਸੂਬਾ ਟੈਕਸੀ ਸੰਗਠਨ ਨੇ ਹੜਤਾਲ 'ਤੇ ਜਾਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ। ਕਿਸਾਨਾਂ ਦੇ ਸਮਰਥਨ 'ਚ ਦਿੱਲੀ 'ਚ ਆਟੋਰਿਕਸ਼ਾ ਤੇ ਟੈਕਸੀ ਨੂੰ ਬੰਦ ਨਹੀਂ ਕੀਤਾ ਜਾਵੇਗਾ।


ਕੰਮ ਦੀ ਕਮੀ:


 ਅਜਿਹੇ ਚ ਹੁਣ ਡਰਾਇਵਰ ਕਿਸਾਨਾਂ ਦੇ ਸਮਰਥਨ 'ਚ ਹੜਤਾਲ 'ਤੇ ਜਾਣ ਦੇ ਸਮਰੱਥ ਨਹੀਂ। ਜਿਸ ਕਾਰਨ ਦਿੱਲੀ 'ਚ ਆਟੋ-ਰਿਕਸ਼ਾ ਤੇ ਟੈਕਸੀ ਦੀ ਹੜਤਾਲ ਨਹੀਂ ਹੋਵੇਗੀ।'


ਦਿੱਲੀ-ਐਨਸੀਆਰ 'ਚ ਭੂਚਾਲ ਦੇ ਝਟਕੇ, ਸਹਿਮੇ ਲੋਕ ਘਰੋਂ ਤੋਂ ਨਿੱਕਲੇ ਬਾਹਰ


ਦਿੱਲੀ ਆਟੋ-ਰਿਕਸ਼ਾ ਯੂਨੀਅਨ ਤੇ ਦਿੱਲੀ ਸੂਬਾ ਟੈਕਸੀ ਯੂਨੀਅਨ ਦੇ ਮਹਾਸਕੱਤਰ ਰਾਜੇਂਦਰ ਸੋਨੀ ਨੇ ਕਿਹਾ, ਅਸੀਂ ਪੂਰੇ ਦੇਸ਼ ਦੀ ਤਰ੍ਹਾਂ ਅੰਦੋਲਨ ਕਰ ਰਹੇ ਕਿਸਾਨਾਂ ਦੇ ਨਾਲ ਹਾਂ। ਪਰ ਮੈਂ ਮਾਫ ਕਰਨਾ ਚਾਹੂੰਗਾ ਕਿ ਦਿੱਲੀ ਆਟੋਰਿਕਸ਼ਾ ਤੇ ਟੈਕਸੀ ਡ੍ਰਾਇਵਰ ਹੜਤਾਲ 'ਤੇ ਨਹੀਂ ਜਾਣਗੇ। ਉਨ੍ਹਾਂ ਕਿਹਾ ਸਾਡੇ ਕੋਲ ਪਹਿਲਾਂ ਹੀ ਚਾਰ ਮਹੀਨਿਆਂ ਤੋਂ ਕੰਮ ਦੀ ਕਮੀ ਹੈ ਤੇ ਹੁਣ ਹੜਤਾਲ 'ਤੇ ਜਾਣ ਦੇ ਅਸੀਂ ਸਮਰੱਥ ਨਹੀਂ।


ਨਹੀਂ ਬਣੀ ਸਰਕਾਰ 'ਤੇ ਕਿਸਾਨਾਂ ਵਿਚਾਲੇ ਸਹਿਮਤੀ, ਸਰਕਾਰ ਵੱਲੋਂ ਦਿੱਤੇ ਪ੍ਰਸਤਾਵ ਨੂੰ ਠੋਕਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ