ਨਵੀਂ ਦਿੱਲੀ: ਦੇਸ਼ 'ਚ ਜਿੱਥੇ ਪਿਛਲੇ 10 ਹੀਨੇ ਤੋਂ ਲੋਕ ਕੋਰੋਨਾ ਮਹਾਮਾਰੀ ਤੋਂ ਪਰੇਸ਼ਾਨ ਹਨ ਉੱਥੇ ਹੀ ਇਸ ਸਾਲ ਚੱਕਰਵਾਤੀ ਤੂਫਾਨਾਂ ਦਾ ਸਿਲਸਿਲਾ ਵੀ ਜਾਰੀ ਹੈ। ਅਜੇ ਕੁਝ ਦਿਨ ਪਹਿਲਾਂ ਹੀ ਚੱਕਰਵਾਤੀ ਤੂਫਾਨ ਨਿਵਾਰ ਨੇ ਦੱਖਣੀ ਸੂਬਿਆਂ 'ਚ ਕਹਿਰ ਵਰ੍ਹਾਇਆ ਸੀ। ਹੁਣ ਮੌਸਮ ਵਿਭਾਗ ਨੇ ਇਕ ਹੋਰ ਚੱਕਰਵਾਤੀ ਤੂਫਾਨ ਆਉਣ ਦੀ ਜਾਣਕਾਰੀ ਦਿੱਤੀ ਹੈ।
ਭਾਰਤੀ ਮੌਸਮ ਵਿਭਾਗ (IMD) ਦੇ ਚੱਕਰਵਾਤ ਚੇਤਾਵਨੀ ਵਿਭਾਗ ਨੇ ਮੰਗਲਵਾਰ ਦੱਸਿਆ ਬੰਗਾਲ ਦੀ ਖਾੜੀ 'ਚ ਉੱਚ ਦਬਾਅ ਦੇ ਚੱਕਰਵਾਤੀ ਤੂਫਾਨ 'ਚ ਬਦਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਚੱਕਰਵਾਤੀ ਤੂਫਾਨ ਦੇ ਰੂਪ 'ਚ ਦੋ ਦਸੰਬਰ ਦੀ ਸ਼ਾਮ ਜਾਂ ਰਾਤ ਨੂੰ ਤ੍ਰਿੰਕੋਮਾਲੀ ਦੇ ਨੇੜੇ ਸ੍ਰੀਲੰਕਾ ਤਟ ਤੋਂ ਲੰਘਣ ਦੀ ਸੰਭਾਵਨਾ ਹੈ। ਇਸ ਦੌਰਾਨ 75ਤੋਂ 85 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੇਗੀ।
ਚੱਕਰਵਾਤ ਚੇਤਾਵਨੀ ਵਿਭਾਗ ਨੇ ਕਿਹਾ, 'ਇਸ ਤੋਂ ਬਾਅਦ ਇਸ ਦੇ ਪੱਛਮ ਵੱਲ ਵਧਣ 'ਤੇ ਤਿੰਨ ਦਸੰਬਰ ਦੀ ਸਵੇਰ ਮਨਾਰ ਖਾੜੀ ਤੇ ਨੇੜੇ ਕੋਮੋਰਿਨ ਇਲਾਕੇ 'ਚ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਪੱਛਮ-ਦੱਖਣ-ਪੱਛਮ ਵੱਲ ਵਧੇਗਾ ਤੇ ਚਾਰ ਦਸੰਬਰ ਦੀ ਸਵੇਰ ਕੰਨਿਆਕੁਮਾਰੀ ਤੇ ਪੰਬਨ ਵਿਚਾਲੇ ਦੱਖਣੀ ਤਾਮਿਲਨਾਡੂ ਤਟ ਤੋਂ ਲੰਘੇਗਾ।
ਤਾਮਿਲਨਾਡੂ 'ਚ ਪਿਛਲੇ ਹਫਤੇ ਹੀ ਜ਼ਿਆਦਾ ਗੰਭੀਰ ਚੱਰਕਰਵਾਤੀ ਤੂਫਾਨ ਨਿਵਾਰ ਆਇਆ ਸੀ। ਉਦੋਂ ਤਾਮਿਲਨਾਡੂ 'ਚ ਚਾਰ ਦਸੰਬਰ ਨੂੰ ਇਕ ਹੋਰ ਚੱਕਰਵਾਤ ਦੇ ਆਉਣ ਦੀ ਸੰਭਾਵਨਾ ਹੈ। ਇਹ ਇਕ ਹਫਤੇ 'ਚ ਆਉਣ ਵਾਲਾ ਦੂਜਾ ਚੱਕਰਵਾਤ ਹੋਵੇਗਾ।
ਇਨ੍ਹਾਂ ਸੂਬਿਆਂ 'ਚ ਵੀ ਚੱਕਰਵਾਤ ਆਉਣ ਦੀ ਸੰਭਾਵਨਾ
ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਕੇਰਲ, ਪੁੱਡੂਚੇਰੀ ਤੇ ਦੱਖਣੀ ਤਟੀ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਵੀ ਚੱਕਰਵਾਤ ਤੇਜ਼ੀ ਨਾਲ ਪੈਦਾ ਹੋ ਰਿਹਾ ਹੈ। ਇਸ ਦੇ ਚੱਲਦਿਆਂ ਇਨ੍ਹਾਂ ਖੇਤਰਾਂ 'ਚ ਭਾਰੀ ਬਾਰਸ਼ ਦੀ ਸੰਭਾਵਨਾ ਹੈ।
ਨਹੀਂ ਬਣੀ ਸਰਕਾਰ 'ਤੇ ਕਿਸਾਨਾਂ ਵਿਚਾਲੇ ਸਹਿਮਤੀ, ਸਰਕਾਰ ਵੱਲੋਂ ਦਿੱਤੇ ਪ੍ਰਸਤਾਵ ਨੂੰ ਠੋਕਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ