ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਘਰ ‘ਤੇ ਹੁਣ ਹਾਈਡ੍ਰੋਲਿਕ ਬੋਲਾਰਡ ਲਾਏ ਜਾ ਰਹੇ ਹਨ। ਯੋਜਨਾ ਤਹਿਤ ਗੇਟ ‘ਤੇ ਤਿੰਨ ਆਟੋਮੈਟਿਕ ਬੋਲਾਰਡ ਲੱਗਣਗੇ। ਬੋਲਾਰਡ ਸੁਰੱਖਿਆ ਪੱਖੋਂ ਕਾਫੀ ਅਹਿਮ ਹਨ। ਖਾਸ ਕਰ ਉਸ ਵੇਲੇ ਜਦੋਂ ਗੇਟ ਤੋਂ ਭੱਜਦੇ ਹੋਏ ਕਿਸੇ ਵਾਹਨ ਨੂੰ ਰੋਕਣਾ ਹੋਵੇ।
ਬੋਲਾਰਡ ਇਸ ਤਰ੍ਹਾਂ ਲਾਏ ਜਾਂਦੇ ਹਨ ਜੋ ਜ਼ਮੀਨ ਦੇ ਅੰਦਰ ਰਹਿੰਦੇ ਹਨ ਤੇ ਲੋੜ ਪੈਣ ‘ਤੇ ਤਿੰਨ ਫੁੱਟ ਉੱਤੇ ਆ ਜਾਂਦੇ ਹਨ। ਇਨ੍ਹਾਂ ਦੇ ਉੱਤੇ ਵਾਲੇ ਹਿੱਸੇ ‘ਚ ਰੋਸ਼ਨੀ ਦੀ ਵਿਵਸਥਾ ਹੁੰਦੀ ਹੈ ਜਿਸ ਨੂੰ ਆਨ-ਆਫ਼ ਕੀਤਾ ਜਾ ਸਕਦਾ ਹੈ।
ਸੀਐਮ ਦੀ ਸੁਰੱਖਿਆ ਕਿਉਂ ਵਧਾਈ ਗਈ ਹੈ, ਇਹ ਗੱਲ ਅਜੇ ਸਾਫ਼ ਨਹੀਂ ਕਿਉਂਕਿ ਕੇਜਰੀਵਾਲ ਦੇ ਨਿਵਾਸ ‘ਤੇ ਨਾ ਤੋਂ ਕੋਈ ਗਤੀਵਿਧੀ ਹੋਈ। ਇਸ ਤੋਂ ਬਾਅਦ ਵੀ ਸੁਰੱਖਿਆ ਏਜੰਸੀ ਲੰਬੇ ਸਮੇਂ ਤੋਂ ਇਸ ਦੀ ਲੋੜ ਮਹਿਸੂਸ ਕਰ ਰਹੀ ਸੀ।
ਮੁੱਖ ਮੰਤਰੀ ਕੇਜਰੀਵਾਲ ਨੂੰ ਜ਼ੈਡ ਪਲੱਸ ਸਿਕਊਰਿਟੀ ਮਿਲੀ ਹੋਈ ਹੈ। ਇਸ ‘ਚ ਹਰ ਸਮੇਂ ਦਿੱਲੀ ਪੁਲਿਸ ਦੇ 12 ਕਮਾਂਡੋ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਰਹਿੰਦੇ ਹਨ।
ਕੇਜਰੀਵਾਲ ਦੁਆਲੇ ਵਧਾਈ ਸੁਰੱਖਿਆ, ਹਾਈਡ੍ਰੋਲਿਕ ਬੋਲਾਰਡ ਬੀੜੇ
ਏਬੀਪੀ ਸਾਂਝਾ
Updated at:
02 Sep 2019 12:23 PM (IST)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਘਰ ‘ਤੇ ਹੁਣ ਹਾਈਡ੍ਰੋਲਿਕ ਬੋਲਾਰਡ ਲਾਏ ਜਾ ਰਹੇ ਹਨ। ਯੋਜਨਾ ਤਹਿਤ ਗੇਟ ‘ਤੇ ਤਿੰਨ ਆਟੋਮੈਟਿਕ ਬੋਲਾਰਡ ਲੱਗਣਗੇ। ਬੋਲਾਰਡ ਸੁਰੱਖਿਆ ਪੱਖੋਂ ਕਾਫੀ ਅਹਿਮ ਹਨ।
- - - - - - - - - Advertisement - - - - - - - - -