ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਪ੍ਰਦੂਸ਼ਣ ਰੋਕਣ ਦੇ ਲਈ ਅਰਵਿੰਦ ਕੇਜਰੀਵਾਲ ਸਰਕਾਰ ਨੇ ਚਾਰ ਨਵੰਬਰ ਤੋਂ ਔਡ-ਈਵਨ ਯੋਜਨਾ ਲਾਗੂ ਕਰਨ ਦਾ ਪਲਾਨ ਕੀਤਾ ਸੀ। ਦਿੱਲੀ ਸਰਕਾਰ ਨੇ ਅੱਜ ਦੱਸਿਆ ਕਿ ਔਡ-ਈਵਨ ਯੋਜਨਾ ‘ਚ ਇਸ ਵਾਰ ਸੀਐਨਜੀ ਗੱਡੀਆਂ ਨੂੰ ਵੀ ਛੂਟ ਨਹੀਂ ਮਿਲੇਗੀ। ਜਦਕਿ ਕੇਜਰੀਵਾਲ ਸਰਕਾਰ ਨੇ ਦੱਸਿਆ ਕਿ ਮਹਿਲਾਵਾਂ ਨੂੰ ਔਡ-ਈਵਨ ਯੋਜਨਾ ‘ਚ ਛੂਟ ਦਿੱਤੀ ਜਾਵੇਗੀ।

ਦਿੱਲੀ ‘ਚ ਚਾਰ ਨਵੰਬਰ ਤੋਂ 15 ਨਵੰਬਰ ਤਕ ਔਡ-ਈਵਨ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਣ ਲਈ ਮਾਸਕ ਵੀ ਵੰਡੇ ਜਾਣਗੇ। ਇਨ੍ਹਾਂ ਸਭ ਦੇ ਨਾਲ ਹੀ ਕੇਜਰੀਵਾਲ ਸਰਕਾਰ ਨੇ ਲੋਕਾਂ ਤੋਂ ਦੀਵਾਲੀ ‘ਤੇ ਘੱਟ ਤੌਂ ਘੱਟ ਪਟਾਖੇ ਚਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸੜਕਾਂ ਦੀ ਸਫਾਈ ਮਸ਼ੀਨਾ ਰਾਹੀਂ ਹੋਵੇਗੀ, ਦਰਖੱਤ ਲਗਾਏ ਜਾਣਗੇ।


ਇਸ ਦੇ ਨਾਲ ਹੀ ਔਡ-ਈਵਨ ਯੋਜਨਾ ਦਾ ਉਲੰਘਣ ਕਰਨ ‘ਤੇ ਵੀ ਅਧਿਕਾਰੀ ਭਾਰੀ ਜ਼ੁਰਮਾਨਾ ਲਗਾਉਣ ਦੀ ਤਿਆਰੀ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਯੋਜਨਾ ਦਾ ਉਲੰਘਣ ਕਰਨ ‘ਤੇ 20 ਹਜ਼ਾਰ ਰੁਪਏ ਤਕ ਦਾ ਜ਼ੁਰਮਾਨਾ ਲੱਗ ਸਕਦਾ ਹੈ।