ਨਵੀਂ ਦਿੱਲੀ: ਦਿੱਲੀ ‘ਚ ਪਟਾਕਿਆਂ ‘ਤੇ ਸਖ਼ਤੀ ਬੇਅਸਰ ਰਹੀ। ਦੀਵਾਲੀ ਮੌਕੇ ਦਿੱਲੀਵਾਸੀਆਂ ਨੇ ਖੂਬ ਪਟਾਕੇ ਚਲਾਏ। ਜਿਸ ਕਰਕੇ ਪ੍ਰਦੂਸ਼ਣ ਦਾ ਲੈਵਲ ਹੋਰ ਵਧ ਗਿਆ ਹੈ। ਸਵੇਰ ਤੋਂ ਹੀ ਸਮੌਗ ਦੀ ਚਾਦਰ ਬਿਛੀ ਹੋਈ ਹੈ। ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ ਨਾਲ ਹੀ ਅੱਖਾਂ ‘ਚ ਜਲਨ ਹੋ ਰਹੀ ਹੈ।
ਦਿੱਲੀ ਦੀ ਲੋਧੀ ਰੋਡ ‘ਤੇ ਲੱਗੇ ਏਅਰ ਪੌਲਿਊਸ਼ਨ ਮੌਨਟਿਰਿੰਗ ਸਟੇਸ਼ਨ ‘ਤੇ ਅੱਜ ਸਵੇਰ ਪੀਐਮ-2.5 ਅਤੇ ਪੀਐਮ-10 ਦਾ ਪਧੱਰ 500-500 ਮਾਈਕਰੋ ਕਿਊਬੀਕ ਸੀ। 2.5 ਇੱਕ ਕਣ ਹੈ ਜਿਸ ਦੀ ਪੀਐਮ 2.5 ਤੋਂ ਜ਼ਿਆਦਾ ਹੋਣ ਤੋਂ ਬਾਅਦ ਧੁੰਦ ਵਧ ਜਾਂਦੀ ਹੈ। ਦਿੱਲੀ ‘ਚ ਕਈ ਥਾਂਵਾਂ ‘ਤੇ ਏਅਰ ਕੁਆਲਟੀ ਇੰਡੇਕਸ 999 ਤਕ ਵੀ ਪਹੁੰਚ ਗਿਆ ਸੀ।
ਦਿੱਲੀ ‘ਚ ਪ੍ਰਦੂਸ਼ਣ ਕਿੰਨਾ ਵੱਧ ਗਿਆ ਹੈ ਇਸ ਗੱਲ ਦਾ ਅੰਦਾਜ਼ਾ ਇਸੇ ਤੋਂ ਹੋ ਜਾਂਦਾ ਹੈ ਕਿ ਭਾਰਤ ‘ਚ ਪ੍ਰਦੂਸ਼ਣ ਮਾਪਣ ਵਾਲੇ ਮੀਟਰ 999 ਦਾ ਲੈਵਲ ਪਾਰ ਕਰਨ ਤੋਂ ਬਾਅਦ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇੰਨਾ ਹੀ ਨਹੀਂ ਸੁਪ੍ਰੀਮ ਕੋਰਟ ਨੇ 10 ਵਜੇ ਤੋਂ ਬਾਅਦ ਪਟਾਕੇ ਨਾ ਚਲਾਉਣ ਦਾ ਐਲਾਨ ਕੀਤਾ ਸੀ ਪਰ ਲੋਕਾਂ ਨੇ 10 ਵਜੇ ਤੋਂ ਬਾਅਦ ਵੀ ਖੂਬ ਪਟਾਕੇ ਚਲਾਏ। ਜਿਸ ਕਰਕੇ 7 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।