ਇਸ ਦੌਰਾਨ ਸੀਐਮ ਕੇਜਰੀਵਾਲ ਨੇ ਪਰਿਵਾਰ ਨਾਲ ਵੋਟ ਪਾਈ। ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਨੇ ਰਾਸ਼ਟਰਪਤੀ ਭਵਨ ਦੇ ਡਾ. ਰਾਜੇਂਦਰ ਪ੍ਰਸਾਦ ਕੇਂਦਰੀ ਵਿਦਿਆਲਿਆ ਵਿੱਚ ਆਪਣੀ ਵੋਟ ਪਾਈ।
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਬੇਟੀ ਪ੍ਰਿਯੰਕਾ ਨੇ ਵੋਟ ਪਾਈ। ਅਦਾਕਾਰਾ ਟਾਪਸੀ ਪਨੂੰ ਨੇ ਵੀ ਪਰਿਵਾਰ ਸਮੇਤ ਵੋਟ ਪਾਉਣ ਪਾਹੁੰਚੀ।
2015 ਦੀਆਂ ਚੋਣਾਂ ਵਿੱਚ ਹੁਣ ਤਕ ਦਿੱਲੀ ਵਿੱਚ ਸਭ ਤੋਂ ਵੱਧ 67 ਫੀਸਦ ਮਤਦਾਨ ਹੋਇਆ ਸੀ। ਇਸ ਵਾਰ ਦਿੱਲੀ ਚੋਣਾਂ 'ਤੇ ਪੂਰੇ ਦੇਸ਼ ਦੀ ਨਜ਼ਰ ਹੈ। ਸ਼ਨੀਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਦਿੱਲੀ ਦੇ 13750 ਕੇਂਦਰਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਦਿੱਲੀ ਦੇ 1,47,86,382 ਵੋਟਰ ਵੋਟ ਪਾਉਣਗੇ। ਇਨ੍ਹਾਂ ਵਿੱਚ 81,05,236 ਮਰਦ, 66,80,277 ਔਰਤਾਂ ਅਤੇ 869 ਟਰਾਂਸਜੈਂਡਰ ਸ਼ਾਮਲ ਹਨ। 100 ਜਾਂ ਵੱਧ ਉਮਰ ਦੇ 147 ਵੋਟਰ ਵੀ ਆਪਣੀ ਸਰਕਾਰ ਚੁਣਨਗੇ। ਇੱਥੇ 80 ਜਾਂ ਇਸਤੋਂ ਵੱਧ ਉਮਰ ਦੇ 2,04,830 ਵੋਟਰ ਹਨ।