ਨਵੀਂ ਦਿੱਲੀ: ਦਿੱਲੀ ਅਸੈਂਬਲੀ ਦੀਆਂ 70 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰੇ 10 ਵਜੇ ਤੱਕ ਦਿੱਲੀ ਵਿਧਾਨ ਸਭਾ ਚੋਣਾਂ 'ਚ 8.39 ਪੋਲ ਪ੍ਰਤੀਸ਼ਤਤਾ ਦਰਜ ਕੀਤਾ ਗਿਆ। ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਸਵੇਰ ਤੋਂ ਹੀ ਵੱਡੀ ਗਿਣਤੀ 'ਚ ਵੋਟਰਾਂ ਨੇ ਪੋਲਿੰਗ ਬੂਥ 'ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਵੋਟਿੰਗ ਲਈ ਵਿਸ਼ੇਸ਼ ਤਿਆਰੀ ਕੀਤੀ ਹੈ। ਬਜ਼ੁਰਗ ਅਤੇ ਅਪਾਹਜਾਂ ਵੋਟਰਾਂ ਨੂੰ ਘਰ ਤੋਂ ਲਿਆਂਦਾ ਜਾਵੇਗਾ ਅਤੇ ਛੱਡਣ ਦਾ ਪ੍ਰਬੰਧ ਕੀਤਾ ਗਿਆ ਹੈ। ਵੋਟ ਪਾਉਣ ਲਈ 13 ਹਜ਼ਾਰ 750 ਪੋਲਿੰਗ ਸਟੇਸ਼ਨ ਬਣਾਏ ਗਏ ਹਨ। 70 ਸੀਟਾਂ ਲਈ 672 ਉਮੀਦਵਾਰ ਮੈਦਾਨ 'ਚ ਹਨ। ਇਨ੍ਹਾਂ ਵਿੱਚ 148 ਆਜ਼ਾਦ ਉਮੀਦਵਾਰ ਸ਼ਾਮਲ ਹਨ।
ਦਿੱਲੀ ਦੇ ਪਟੇਲ ਨਗਰ 'ਚ 3.17%, ਰਾਜੋਰੀ ਗਾਰਡਨ 8.68%, ਹਰੀ ਨਗਰ 4.28%, ਵਿਸ਼ਵਾਸ ਨਗਰ 4.54%, ਚਾਂਦਨੀ ਚੌਕ 3.10%, ਮਟਿਆਮਹਿਲ 2.7%, ਨਾਂਗਲਾਈ 3.6%, ਬੁਰਾੜੀ 'ਚ 3.5%, ਤਿਮਾਰਪੁਰ 3.25% ਅਤੇ ਸਦਰਬਾਜ਼ਾਰ ਵਿੱਚ ਹੁਣ ਤੱਕ 3.42% ਪੋਲਿੰਗ ਹੋ ਚੁੱਕੀ ਹੈ।
ਇਸੇ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਆਪਣੀ ਪਤਨੀ ਨਾਲ ਵੋਟ ਪਾਉਣ ਲਈ ਪੋਲਿੰਗ ਬੂਥ ਪਹੁੰਚੇ।
ਦਿੱਲੀ ਵਿਧਾਨ ਸਭਾ ਚੋਣਾਂ: ਸਵੇਰੇ 10 ਵਜੇ ਤੱਕ 'ਚ 8.39% ਵੋਟਿੰਗ ਦਰਜ
ਏਬੀਪੀ ਸਾਂਝਾ
Updated at:
08 Feb 2020 10:59 AM (IST)
ਦਿੱਲੀ ਅਸੈਂਬਲੀ ਦੀਆਂ 70 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰੇ 10 ਵਜੇ ਤੱਕ ਦਿੱਲੀ ਵਿਧਾਨ ਸਭਾ ਚੋਣਾਂ 'ਚ 8.39 ਪੋਲ ਪ੍ਰਤੀਸ਼ਤਤਾ ਦਰਜ ਕੀਤਾ ਗਿਆ। ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ।
- - - - - - - - - Advertisement - - - - - - - - -