ਨਵੀਂ ਦਿੱਲੀ: ਦਿੱਲੀ ਮੈਟਰੋ ਰੇਲ ਨਿਗਮ ਨੇ ਸੋਮਵਾਰ ਨੂੰ ਕਿਹਾ ਹੈ ਕਿ ਦੀਵਾਲੀ ਦੇ ਦਿਨ ਮੈਟਰੋ ਸੇਵਾ ਟਰਮੀਨਲ ਸਟੇਸ਼ਨਾਂ ਤੋਂ ਰਾਤ 10 ਵਜੇ ਤਕ ਸੇਵਾਵਾਂ ‘ਚ ਰਹੇਗੀ। ਡੀਐਮਆਰਸੀ ਨੇ ਆਪਣੇ ਬਿਆਨ ‘ਚ ਕਿਹਾ, "7 ਨਵੰਬਰ ਨੂੰ ਦੀਵਾਲੀ ਮੌਕੇ ਆਖਰੀ ਮੈਟਰੋ ਸੇਵਾ ਏਅਰਪੋਰਟ ਲਾਈਨ ਸਮੇਤ ਸਾਰੀ ਮੈਟਰੋ ਰਾਤ 11 ਵਜੇ ਦੀ ਥਾਂ 10 ਵਜੇ ਤਕ ਚੱਲਣਗੀਆਂ।"

ਇਸ ਦੇ ਨਾਲ ਹੀ ਮੈਟਰੋ ਦੀਵਾਲੀ ਵਾਲੇ ਦਿਨ ਸਾਰੀਆਂ ਲਾਈਨਾਂ ‘ਤੇ ਸਵੇਰੇ 6 ਵਜੇ ਤੇ ਏਅਰਪੋਰਟ ਲਾਈਨ ਸਵੇਰੇ 4:45 ‘ਤੇ ਸ਼ੁਰੂ ਹੋ ਜਾਵੇਗੀ। ਲਖਨਊ ਮੈਟਰੋ ਰੇਲ ਕਾਰਪੋਰੇਸ਼ਨ ਨੇ ਦੀਵਾਲੀ ਮੌਕੇ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤਕ ਹੀ ਮੈਟਰੋ ਚਲਾਉਣ ਦਾ ਐਲਾਨ ਕੀਤਾ ਹੈ। ਐਲਐਮਆਰਸੀ ਦੇ ਬੁਲਾਰੇ ਅਮਿਤ ਕੁਮਾਰ ਸ਼੍ਰੀਵਾਸਤਵ ਨੇ ਕਿਹਾ ਕਿ ਰੋਸ਼ਨੀ ਦਾ ਦੀਵਾਲੀ ਦੇ ਦਿਨ ਲਖਨਊ ‘ਚ ਮੈਟਰੋ ਸ਼ਾਮ 7 ਵਜੇ ਤਕ ਹੀ ਚਲੇਗੀ।