ਨਵੀਂ ਦਿੱਲੀ : ਦਿੱਲੀ ਮੈਟਰੋ ਨੇ ਦੀਵਾਲੀ ਤੋਂ ਪਹਿਲਾਂ ਯਾਤਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਦਿੱਲੀ ਮੈਟਰੋ ਕਾਰਪੋਰੇਸ਼ਨ ਨੇ ਮੁਫ਼ਤ ਇੰਟਰਨੈੱਟ ਵਾਈਫਾਈ ਦੀ ਸੇਵਾ ਲਾਂਚ ਕੀਤੀ ਹੈ। ਦਿੱਲੀ ਮੈਟਰੋ ਦੇ ਮੈਨੇਜਿੰਗ ਡਾਇਰੈਕਟਰ ਡਾ ਮੰਜੂ ਸਿੰਘ ਨੇ ਵਿਜੇ ਚੌਂਕ ਮੈਟਰੋ ਸਟੇਸ਼ਨ ਉੱਤੇ ਇਸ ਸੇਵਾ ਨੂੰ ਲਾਂਚ ਕੀਤਾ। ਯਾਤਰੀ ਫ਼ਿਲਹਾਲ ਇਸ ਸੇਵਾ ਦਾ ਮੈਟਰੋ ਦੇ ਕੁੱਝ ਹੀ ਸਟੇਸ਼ਨ ਉੱਤੇ ਲਾਭ ਲੈ ਸਕਣਗੇ।
ਇਹ ਸਟੇਸ਼ਨ ਹਨ ਨਵੀਂ ਦਿੱਲੀ, ਸ਼ਿਵਾਜੀ ਸਟੇਡੀਅਮ, ਧੌਲ਼ਾ ਕੂਆਂ, ਐਰੋ ਸਿਟੀ, ਆਈ ਜੀ ਆਈ ਏਅਰਪੋਰਟ ਅਤੇ ਦਾਅਰਕਾ ਸੈਕਟਰ 21 ਹਨ। ਯੋਜਨਾ ਨੂੰ ਵੀ ਡੀਐਮਆਰਸੀ ਮੁਫ਼ਤ ਵਾਈਫਾਈ ਨਾਮ ਦਿੱਤਾ ਗਿਆ ਹੈ। ਦਿੱਲੀ ਮੈਟਰੋ ਦੀ ਯੋਜਨਾ ਇਸ ਸਹੂਲਤ ਨੂੰ ਛੇਤੀ ਹੀ ਸਾਰੇ ਸਟੇਸ਼ਨਾਂ ਉੱਤੇ ਲਾਗੂ ਕਰਨ ਦੀ ਹੈ।
ਯਾਦ ਰਹੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੂਰੇ ਦਿੱਲੀ ਵਿੱਚ ਮੁਫ਼ਤ ਵਾਈਫਾਈ ਦਾ ਵਾਅਦਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਸੀ। ਪਰ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਪਰ ਦਿੱਲੀ ਮੈਟਰੋ ਨੇ ਆਪਣੇ ਪੱਧਰ ਉੱਤੇ ਵਾਈਫਾਈ ਸ਼ੁਰੂ ਕਰ ਕੇ ਦਿੱਲੀ ਸਰਕਾਰ ਨੂੰ ਪਿੱਛੇ ਛੱਡ ਦਿੱਤਾ ਹੈ।