ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਏਸੀਪੀ ਰੈਂਕ ਦੇ ਅਧਿਕਾਰੀ ਨੇ ਮੱਧ ਦਿੱਲੀ ‘ਚ ਮੌਜੂਦ ਪੁਲਿਸ ਹੈੱਡਕੁਆਟਰ ਦੀ 10ਵੀਂ ਮੰਜ਼ਲ ਤੋਂ ਕੁਦ ਕੇ ਜਾਨ ਦੇ ਦਿੱਤੀ ਹੈ। ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮ੍ਰਿਤਕ ਦੀ ਪਛਾਣ ਪ੍ਰੇਮ ਵੱਲਭ ਵਜੋਂ ਹੋਈ ਹੈ, ਜੋ ਦਿੱਲੀ ਪੁਲਿਸ ‘ਚ ਕ੍ਰਾਈਮ ਤੇ ਆਵਾਜਾਈ ਵਿਭਾਗ ‘ਚ ਤਾਇਨਾਤ ਸੀ। ਪੁਲਿਸ ਨੇ ਦੱਸਿਆ ਕਿ ਉਸ ਦੀ ਉਮਰ 50 ਸਾਲ ਦੇ ਕਰੀਬ ਸੀ। ਉਨ੍ਹਾਂ ਨੂੰ 2016 ‘ਚ ਸ਼ਾਨਦਾਰ ਸੇਵਾਵਾਂ ਲਈ ਮੈਡਲ ਵੀ ਮਿਲ ਚੁੱਕਿਆ ਹੈ। ਪੂਰੀ ਘਟਨਾ ਨਾਲ ਜੁੜੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ। ਫਿਲਹਾਲ ਪ੍ਰੇਮ ਵੱਲਭ ਨੇ ਇਹ ਕਦਮ ਕਿਉਂ ਉਠਾਇਆ, ਇਸ ਬਾਰੇ ਵੀ ਕੋਈ ਖੁਲਾਸਾ ਨਹੀਂ ਹੋਇਆ।