ਅਹਿਮਦਾਬਾਦ: ਗੁਜਰਾਤ ਦੇ ਬੋਟਾਦ ਜ਼ਿਲ੍ਹੇ ‘ਚ ਇੱਕ ਡਾਕਟਰ ਨੇ ਨਸ਼ੇ ਦੀ ਹਾਲਤ ‘ਚ ਇੱਕ ਔਰਤ ਦੀ ਡਿਲੀਵਰੀ ਕਰਾਈ ਹੈ। ਇਸ ਤੋਂ ਬਾਅਦ ਜੱਚਾ ਅਤੇ ਬੱਚਾ ਦੋਨਾਂ ਦੀ ਮੌਤ ਹੋ ਗਈ। ਮਾਮਲੇ ‘ਚ ਐਨਐਚਆਰਸੀ ਨੇ ਗੁਜਰਾਤ ਸਰਕਾਰ ਅਤੇ ਸੂਬਾ ਪੁਲਿਸ ਮੁੱਖੀ ਨੂੰ ਨੋਟਿਸ ਜਾਰੀ ਕੀਤਾ ਹੈ।
ਬੋਟਾਦ ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ‘ਚ ਦੋਸ਼ੀ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਸ਼ੁਰੂਆਤੀ ਪੁਲਿਸ ਜਾਂਚ ‘ਚ ਡਾਕਟਰ ਨੇ ਨਸ਼ੇ ਦੀ ਹਾਲਤ ‘ਚ ਹੋਣ ਦਾ ਸ਼ੱਕ ਜਤਾਇਆ ਗਿਆ ਹੈ। ਇਸ ਦੇ ਲਈ ਡਾਕਟਰ ਦੇ ਖੂਨ ਦੇ ਸੈਂਪਲ ਵੀ ਲੈ ਲਏ ਗਏ ਹਨ।
ਰਾਸ਼ਟਰੀ ਮਨੁੱਖੀ ਅਧਿਕਾਰ ਵਿਭਾਗ ਨੇ ਬਿਆਨ ‘ਚ ਕਿਹਾ, 26 ਨਵੰਬਰ ਨੂੰ ਬੋਟਾਦ ਜ਼ਿਲ੍ਹਾ ‘ਚ ਸਰਕਾਰੀ ਸੋਨਾਵਾਲਾ ਹਸਪਤਾਲ ‘ਚ ਇੱਕ ਡਾਕਟਰ ਵੱਲੋਂ ਨਸ਼ੇ ਦੀ ਹਾਲਤ ‘ਚ ਡਿਲੀਵਰੀ ਕਰਵਾਈ ਗਈ, ਜਿਸ ਬਾਰੇ ਕਿਹਾ ਗਿਆ ਕਿ ਅਜਿਹਾ ਕੰਮ ਕਰ ਡਾਕਟਰ ਨੇ ‘ਅਸਾਵਧਾਨੀ’ ਅਤੇ ਅਪਰਾਧਿਕ ਲਾਪਰਵਾਹੀ’ ਦਾ ਕੰਮ ਕੀਤਾ ਹੈ’।
ਵਿਭਾਗ ਨੇ ਚਾਰ ਹਫਤਿਆਂ ‘ਚ ਗੁਜਰਾਤ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕਰ ਰਿਪੋਰਟ ਦੇਣ ਦੇ ਨਾਲ ਸੰਬੰਧਤ ਡਾਕਟਰ ਖਿਲਾਫ ਮਾਮਲੇ ਦੀ ਸਥਿਤੀ ਦੱਸਣ ਨੂੰ ਕਿਹਾ ਹੈ। ਵਿਭਾਗ ਦਾ ਕਹਿਣਾ ਹੈ ਕਿ ਘਟਨਾ ਸੱਚ ਹੈ ਤਾਂ ਇਹ ਵੱਡਾ ਅਪਰਾਧ ਹੈ। ਉਂਝ ਗੁਜਰਾਤ ‘ਚ ਸ਼ਰਾਬ ‘ਤੇ ਬੈਨ ਹੈ ਅਜਿਹੇ ‘ਚ ਸਵਾਲ ਉਠਦਾ ਹੈ ਕਿ ਡਾਕਟਰ ਨੇ ਕਿਸ ਚੀਜ਼ ਦਾ ਨਸ਼ਾ ਕੀਤਾ ਸੀ।