ਭਾਰਤ ਦੇ ਸਟ੍ਰਾਈਕਰ ਸਿਮਰਨਜੀਤ ਸਿੰਘ ਨੇ 43ਵੇਂ ਤੇ 46ਵੇਂ ਮਿੰਟ ਵਿੱਚ ਸਭ ਤੋਂ ਵੱਧ ਦੋ ਗੋਲ ਕੀਤੇ। ਭਾਰਤ ਨੂੰ ਪਹਿਲੀ ਸਫ਼ਲਤਾ 10ਵੇਂ ਮਿੰਟ ਵਿੱਚ ਮਨਦੀਪ ਨੇ ਦਿਵਾਈ। ਇਸ ਤੋਂ ਦੋ ਮਿੰਟ ਬਾਅਦ ਆਕਾਸ਼ਦੀਪ ਨੇ ਦੱਖਣੀ ਅਫ਼ਰੀਕਾ ਵਿਰੁੱਧ ਗੋਲ ਜੜ ਦਿੱਤਾ।
ਅੱਧਾ ਸਮਾਂ ਹੋਣ ਤੋਂ ਬਾਅਦ ਲਲਿਤ ਨੇ 45ਵੇਂ ਮਿੰਟ ਵਿੱਚ ਇੱਕ ਹੋਰ ਗੋਲ ਦਾਗ਼ ਦਿੱਤਾ। ਮੈਚ ਖ਼ਤਮ ਹੋਣ ਤਕ ਅਫ਼ਰੀਕੀ ਖਿਡਾਰੀ ਗੋਲ ਕਰਨ ਲਈ ਜੱਦੋ-ਜਹਿਦ ਕਰਦੇ ਨਜ਼ਰ ਆਏ, ਪਰ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਭਾਰਤੀ ਨੌਜਵਾਨਾਂ ਨੇ ਮਹਿਮਾਨ ਟੀਮ ਦੀ ਇੱਕ ਚਾਲ ਵੀ ਸਫ਼ਲ ਨਾ ਹੋਣ ਦਿੱਤੀ।
43 ਸਾਲ ਬਾਅਦ ਇਤਿਹਾਸ ਰਚਣ ਦੇ ਇਰਾਦੇ ਨਾਲ ਵਿਸ਼ਵ ਕੱਪ ਦਾ ਸ਼ਾਨਦਾਰ ਆਗ਼ਾਜ਼ ਕਰ ਚੁੱਕਾ ਹੈ। ਹੁਣ ਅਗਲੇ ਐਤਵਾਰ ਭਾਰਤ ਨੇ ਬੈਲਜੀਅਮ ਨਾਲ ਭਿੜਨਾ ਹੈ।