ਇਸ ਤੋਂ ਪਹਿਲਾਂ ਦਿੱਲੀਂ ਦੇ ਵਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਸਰਕਾਰ ਲੋੜ ਪੈਣ ‘ਤੇ ਸਖ਼ੱਤ ਕਦਮ ਚੁੱਕੇਗੀ ਅਤੇ ਜ਼ਰੂਰਤ ਪੈਣ ‘ਤੇ ਔਡ-ਈਵਨ ਯੋਜਨਾ ਫੇਰ ਸ਼ੁਰੂ ਕਰ ਸਕਦੀ ਹੈ। ਉਨ੍ਹਾਂ ਕਿਹਾ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਨੂੰ ਵੀ ਇਸ ‘ਚ ਪਹਿਲ ਕਰਨੀ ਚਾਹਿਦ ਹੈ ਅਤੇ ਸਭ ਗੁਆਂਡੀ ਸੂਬਿਆਂ ਨੂੰ ਵੀ ਹਵਾ ਪ੍ਰਦੂਸ਼ਣ ‘ਤੇ ਰੋਕ ‘ਤੇ ਵਿਚਾਰ ਕਰਨਾ ਚਾਹਿਦਾ ਹੈ।
ਦਿੱਲੀ ਦੀ ਹਵਾ ਲਗਾਤਾਰ ਚੌਥੇ ਦਿਨ ਮੰਗਲਵਾਰ ਨੂੰ ‘ਗੰਭੀਰ’ ਹੋ ਗਈ ਸੀ, ਜਿਸ ਤੋਂ ਬਾਅਦ ਅੱਜ ਇਸ ‘ਚ ਮਾਮੂਲੀ ਸੁਧਾਰ ਹੋਇਆ ਹੈ। ਉਧਰ ਅਧਿਕਾਰੀਆਂ ਨੇ ਕਿਹਾ ਕਿ ਤੇਜ ਹਵਾਵਾਂ ਚਲਣ ਤੋਂ ਕੁਝ ਰਾਹਤ ਮਿਲੀ ਹੈ। ਹਵਾ ਦੀ ਸਪੀਡ ਵਧਣ ਨਾਲ ਦਿੱਲੀ ਪ੍ਰਦੂਸ਼ਣ ‘ਚ ਹੋਰ ਵੀ ਗਿਰਾਵਟ ਆਉਣ ਦੀ ਉਮੀਦ ਹੈ। ਨਾਲ ਹੀ ਪੂਰੀ ਦਿੱਲੀ ‘ਚ ਕਲ੍ਹ ਤੋਂ ਬੁਧਵਾਰ ਤਕ ਸਾਰੇ ਕਾਰਖ਼ਾਨਿਆਂ ਅਤੇ ਕੰਸਟ੍ਰਕਸ਼ਨ ਦੇ ਕੰਮ ‘ਤੇ ਰੋਕ ਲੱਗਾਈ ਗਈ ਹੈ।