ਨਵੀਂ ਦਿੱਲੀ: ਦਿੱਲੀ ਪੁਲਿਸ (Delhi Traffic Police) ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣਤੰਤਰ ਦਿਵਸ (Republic Day) ਦੀ ਫੁਲ ਡ੍ਰੈੱਸ ਰਿਹਰਸਲ (Parade rehearsal) ਲਈ ਟ੍ਰੈਫਿਕ ਐਡਵਾਈਜ਼ਰੀ (Traffic advisory) ਜਾਰੀ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ 23 ਜਨਵਰੀ ਨੂੰ ਫੁਲ ਡ੍ਰੈੱਸ ਰਿਹਰਸਲ ਹੋਵੇਗੀ ਜਿਸ ਲਈ ਕਈ ਰਸਤੇ ਡਾਈਵਰਟ ਕੀਤੇ ਜਾਣਗੇ।



ਜੁਆਇੰਟ ਸੀਪੀ ਟ੍ਰੈਫਿਕ ਮਨਿਸ਼ ਅਗਰਵਾਲ ਨੇ ਪ੍ਰੈਸ ਕਾਨਫਰੰਸ 'ਚ ਜਾਣਕਾਰੀ ਦਿੱਤੀ ਕਿ 23 ਜਨਵਰੀ ਨੂੰ ਵਿਜੇ ਚੌਕ, ਰਫ਼ੀ ਮਾਰਗ, ਜਨਪਤ. ਮਾਨਸਿੰਘ ਰੋਡ 'ਤੇ ਟ੍ਰੈਫਿਕ ਨੂੰ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਦੋਂ ਵੀ 23 ਜਨਵਰੀ ਦੀ ਸਵੇਰ ਨੂੰ ਘਰੋਂ ਬਾਹਰ ਨਿਕਲਣ ਤਾਂ ਟ੍ਰੈਫਿਕ ਸਲਾਹਕਾਰ ਨੂੰ ਧਿਆਨ ਵਿੱਚ ਰੱਖਣ। 26 ਜਨਵਰੀ ਨੂੰ ਸਵੇਰੇ 4 ਵਜੇ ਤੋਂ ਨੇਤਾ ਜੀ ਸੁਭਾਸ਼ ਮਾਰਗ ਵੀ ਬੰਦ ਰਹੇਗਾ।

23 ਜਨਵਰੀ ਨੂੰ ਬੰਦ ਰਹਿਣਗੇ ਇਹ ਮੈਟਰੋ ਸਟੇਸ਼ਨ

ਮਨੀਸ਼ ਅਗਰਵਾਲ ਨੇ ਅੱਗੇ ਦੱਸਿਆ ਕਿ 23 ਜਨਵਰੀ ਨੂੰ ਕੇਂਦਰੀ ਸਕੱਤਰੇਤ ਤੇ ਉਦਯੋਗ ਭਵਨ ਮੈਟਰੋ ਸਟੇਸ਼ਨ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਬੋਰਡਿੰਗ ਤੇ ਡੀਬੋਰਡਿੰਗ ਲਈ ਬੰਦ ਰਹੇਗਾ।

ਇਹ ਵੀ ਪੜ੍ਹੋਜਦੋਂ ਮੋਗਾ 'ਚ ਸੜਕਾਂ 'ਤੇ ਦੌੜੇ 3000 ਤੋਂ ਵੱਧ ਟਰੈਕਟਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904