ਨਵੀਂ ਦਿੱਲੀ: ਮੁੰਬਈ-ਅਹਿਮਦਾਬਾਦ ਬੁਲੇਟ ਕੌਰੀਡੋਰ ਤੋਂ ਬਾਅਦ ਹੁਣ ਮੋਦੀ ਸਰਕਾਰ ਨੇ ਦਿੱਲੀ ਤੇ ਵਾਰਾਣਸੀ ਦੇ ਵਿਚ ਬੁਲੇਟ ਟਰੇਨ ਚਲਾਉਣ ਦੀ ਤਿਆਰੀ ਕਰ ਲਈ ਹੈ। 13 ਦਸੰਬਰ ਤੋਂ ਦਿੱਲੀ-ਵਾਰਾਣਸੀ ਬੁਲੇਟ ਟਰੇਨ ਕੌਰੀਡੋਰ ਦਾ ਸਰਵੇਖਣ ਸ਼ੁਰੂ ਹੋਵੇਗਾ। ਦਿੱਲੀ ਤੋਂ ਵਾਰਾਣਸੀ ਦੇ ਵਿਚ 865 ਕਿਲੋਮੀਟਰ ਲੰਬੇ ਟ੍ਰੈਕ ਲਈ ਹੈਲੀਕੌਪਟਰ ਜ਼ਰੀਏ ਸਰਵੇਖਣ ਕਰਵਾਇਆ ਜਾਵੇਗਾ।


ਇਸ ਤਕਨੀਕ 'ਚ ਲੇਜ਼ਰ ਬੀਮ ਵਾਲੇ ਉਪਕਰਣਾਂ ਨਾਲ ਲੈਸ ਇਕ ਹੈਲੀਕੌਪਟਰ ਦਾ ਉਪਯੋਗ ਲਿਡਾਰ ਯਾਨੀ ਲਾਈਟ ਡਿਟੈਕਸ਼ਨ ਐਂਡ ਰੇਂਜਿੰਗ ਤਕਨੀਕ ਲਈ ਹੋਵੇਗਾ। ਰਵਾਇਤੀ ਤਰੀਕੇ ਨਾਲ ਸਰਵੇਖਣ ਕਰਨ 'ਤੇ ਕਰੀਬ ਸਾਲ ਭਰ ਦਾ ਸਮਾਂ ਲੱਗਦਾ ਹੈ ਪਰ ਇਸ ਤਕਨੀਕ ਨਾਲ ਇਹ ਕੰਮ ਤਿੰਨ ਮਹੀਨੇ 'ਚ ਪੂਰਾ ਹੋ ਸਕਦਾ ਹੈ।


ਦਿੱਲੀ ਤੋਂ ਵਾਰਾਣਸੀ ਦੇ ਰਾਹ 'ਚ ਮਥੁਰਾ, ਆਗਰਾ, ਇਟਾਵਾ, ਲਖਨਊ, ਰਾਇਬਰੇਲੀ, ਪ੍ਰਯਾਗਰਾਜ, ਭਦੋਹੀ ਤੇ ਅਯੋਧਿਆ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਉੱਥੇ ਹੀ ਦੇਸ਼ ਦੇ ਪਹਿਲੇ ਬੁਲੇਟ ਟ੍ਰੇਨ ਰੂਟ ਮੁੰਬਈ ਅਹਿਮਦਾਬਾਦ 'ਤੇ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।


ਪ੍ਰਧਾਨ ਮੰਤਰੀ ਮੋਦੀ ਨੇ ਸੱਦੀ ਕੈਬਨਿਟ ਮੀਟਿੰਗ


ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟਡ ਨੇ L&T ਨੂੰ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰੋਜੈਕਟ 'ਚ 87.56 ਕਿਲੋਮੀਟਰ ਬਣਾਉਣ ਦਾ ਠੇਕਾ ਦਿੱਤਾ ਹੈ। ਦੋਵੇਂ ਸ਼ਹਿਰਾਂ ਦੇ ਵਿਚ ਕਰੀਬ 508 ਕਿਲੋਮੀਟਰ ਦੀ ਦੂਰੀ ਹੈ ਜਿਸ ਨੂੰ ਬੁਲੇਟ ਟਰੇਨ ਰਿਕਾਰਡ ਵਕਤ 'ਚ ਪੂਰਾ ਕਰ ਸਕਦੀ ਹੈ।


ਕੈਪਟਨ ਦਾ ਦਾਅਵਾ: 'ਜੇ ਮੈਂ ਹੁੰਦਾ ਤਾਂ ਝੱਟ ਗਲਤੀ ਮੰਨਦਾ ਤੇ ਕਾਨੂੰਨ ਰੱਦ ਕਰਨ ਲਈ ਮਿੰਟ ਵੀ ਨਾ ਲਾਉਂਦਾ'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ