ਰੋਹਤਕ (ਹਰਿਆਣਾ): ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀ ਹਾਲਤ ਇਸ ਵੇਲੇ ਸਥਿਰ ਹੈ। ਉਨ੍ਹਾਂ ਨੂੰ ਰੋਹਤਕ ਸਥਿਤ ਪੀਜੀਆਈਐਮਐਸ (PGIMS) ’ਚ ਨਿਗਰਾਨੀ ਹੇਠ ਰੱਖਿਆ ਗਿਆ ਹੈ। ਡੇਰਾ ਮੁਖੀ ਨੂੰ ਬੁੱਧਵਾਰ ਸ਼ਾਮੀਂ ਚੱਕਰ ਆਉਣ ਦੀ ਸ਼ਿਕਾਇਤ ਤੋਂ ਬਾਅਦ ਸੁਨਾਰੀਆ ਜੇਲ੍ਹ ਤੋਂ ਸਥਾਨਕ ਹਸਪਤਾਲ ’ਚ ਸਿਫ਼ਟ ਕੀਤਾ ਗਿਆ ਸੀ। ਪੀਜੀਆਈ ਦੇ ਪ੍ਰਸ਼ਾਸਕੀ ਅਧਿਕਾਰੀਆਂ ਨੇ ਦੱਸਿਆ ਕਿ ਹਾਲਤ ਠੀਕ ਨਾ ਹੋਣ ਦੇ ਬਾਵਜੂਦ ਡੇਰਾ ਮੁਖੀ ਨੇ ਕੋਵਿਡ ਟੈਸਟ ਲਈ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ।
ਪੀਜੀਆਈਐੱਮਐੱਸ ਦੇ ਮੈਡੀਕਲ ਸੁਪਰਇੰਟੈਂਡੈਂਟ ਡਾ. ਪੁਸ਼ਪਾ ਦਾਹੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਅਸੀਂ ਉਨ੍ਹਾਂ ਨੂੰ ਸੈਂਪਲ ਦੇਣ ਲਈ ਆਖਾਂਗੇ ਕਿਉਂਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪ੍ਰੋਟੋਕੋਲ ਅਨੁਸਾਰ ਕੋਵਿਡ ਦੀ ਟੈਸਟਿੰਗ ਕਾਨੂੰਨੀ ਤੌਰ ਉੱਤੇ ਲਾਜ਼ਮੀ ਹੈ। ੳਨ੍ਹਾਂ ਦੱਸਿਆ ਕਿ ਉਂਝ ਇਸ ਵੇਲੇ ਡੇਰਾ ਮੁਖੀ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਨਿਗਰਾਨੀ ਅਧੀਨ ਰੱਖਿਆ ਗਿਆ ਹੈ। ਉਨ੍ਹਾਂ ਦੇ ਬਲੱਡ ਸੈਂਪਲ ਟੈਸਟਿੰਗ ਤੇ ਹੋਰ ਨਿਰੀਖਣਾਂ ਲਈ ਭੇਜੇ ਗਏ ਹਨ।
ਦੱਸ ਦੇਈਏ ਕਿ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਕੈਦ ਡੇਰਾ ਮੁਖੀ ਨੂੰ ਆਪਣੀਆਂ ਦੋ ਮਹਿਲਾ ਸ਼ਰਧਾਲੂਆਂ ਦੇ ‘ਬਲਾਤਕਾਰ’ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ‘ਕਤਲ’ ਦੇ ਮਾਮਲਿਆਂ ਵਿੱਚ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਬੁੱਧਵਾਰ ਨੂੰ ਡੇਰਾ ਮੁਖੀ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜੇਲ੍ਹ ’ਚੋਂ ਹਸਪਤਾਲ ਲਿਜਾਂਦਾ ਗਿਆ ਸੀ।
ਜ਼ਿਲ੍ਹਾ ਪੁਲਿਸ ਦੇ ਬੁਲਾਰੇ ਸੰਨੀ ਲੌਰਾ ਨੇ ਪੁਸ਼ਟੀ ਕੀਤੀ ਕਿ ਡੇਰਾ ਮੁਖੀ ਨੂੰ ਸੁਨਾਰੀਆ ਜੇਲ੍ਹ ਤੋਂ ਰੋਹਤਕ ਸਥਿਤ PGIMS ਲਿਜਾਂਦਾ ਗਿਆ ਹੈ। ਅਧਿਕਾਰਤ ਸੂਤਰਾਂ ਅਨੁਸਾਰ ਡੇਰਾ ਮੁਖੀ ਨੂੰ ਹਾਈਪਰਟੈਨਸ਼ਨ, ਸ਼ੂਗਰ ਤੇ ਚੱਕਰ ਆਉਣ ਦੀ ਸ਼ਿਕਾਇਤ ਹੈ।
ਇਹ ਵੀ ਪੜ੍ਹੋ: Kapil Sharma ਜਿਸ ਸ਼ੋਅ 'ਚ ਰਹੇ ਜੇਤੂ ਉਸ ਦੇ ਆਡੀਸ਼ਨ 'ਚ ਪਹਿਲਾਂ ਹੋਏ ਸੀ ਰਿਜੈਕਟ, ਨਵਜੋਤ ਸਿੱਧੂ ਸੀ ਸ਼ੋਅ ਦੇ ਜੱਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin